ਜ਼ਰੂਰੀ...ਲੌਰੈਂਸ ਇੰਟਰਨੈਸ਼ਨਲ ਸਕੂਲ ’ਚ ਮੁਕਾਬਲੇ ਕਰਵਾਏ ਜ਼ਰੂਰੀ...ਲੌਰੈਂਸ ਇੰਟਰਨੈਸ਼ਨਲ ਸਕੂਲ ਵਿੱਚ "ਫਾਇਰ-ਫ੍ਰੀ ਕੁਕਿੰਗ" ਇੰਟਰ-ਹਾਊਸ ਮੁਕਾਬਲੇ ਕਰਵਾਏ
Publish Date: Thu, 01 Oct 2026 03:58 PM (IST)
Updated Date: Thu, 01 Oct 2026 04:00 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਲੌਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ ਬਟਾਲਾ ਵਿਖੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਖਾਣਾ ਬਣਾਉਣ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ‘ਫਾਇਰ-ਫ੍ਰੀ ਕੁਕਿੰਗ’ (ਬਿਨਾਂ ਅੱਗ ਤੋਂ ਖਾਣਾ ਬਣਾਉਣਾ) ਇੰਟਰ-ਹਾਊਸ ਮੁਕਾਬਲੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਬਹੁਤ ਹੀ ਸੁਆਦੀ, ਪੋਸ਼ਟਿਕ ਅਤੇ ਆਕਰਸ਼ਕ ਪਕਵਾਨ ਜਿਵੇਂ ਕਿ ਸਲਾਦ, ਸੈਂਡਵਿਚ, ਸਪ੍ਰਾਊਟਸ, ਮੌਕਟੇਲ ਅਤੇ ਡਿਜ਼ਰਟ ਤਿਆਰ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਪਹਿਲਾ ਸਥਾਨ ਈਅਰਹਾਰਟ ਹਾਊਸ, ਦੂਸਰਾ ਸਥਾਨ ਆਰਮਸਟਰੋਂਗ ਹਾਊਸ ਅਤੇ ਤੀਸਰਾ ਸਥਾਨ ਕਿੰਗਸਲੇ ਹਾਊਸ ਨੇ ਪ੍ਰਾਪਤ ਕੀਤਾ। ਸਕੂਲ ਚੇਅਰਮੈਨ ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ’ਚ ਸਵੈ-ਨਿਰਭਰਤਾ, ਟੀਮ ਵਰਕ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਦਾ ਵਿਕਾਸ ਹੁੰਦਾ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਉਪਮਾ ਮਹਾਜਨ ਨੇ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਬਾਹਰ ਲਿਆਉਣ ਅਤੇ ਉਨ੍ਹਾਂ ’ਚ ਆਤਮ-ਵਿਸ਼ਵਾਸ ਭਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁਕਾਬਲੇ ਦੇ ਅੰਤ ’ਚ ਸਕੂਲ ਚੇਅਰਮੈਨ ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਡਾਇਰੈਕਟਰ ਡਾ: ਗੁਰਿੰਦਰ ਕੌਰ ਮਾਨ ਅਤੇ ਪ੍ਰਿੰਸੀਪਲ ਡਾ: ਉਪਮਾ ਮਹਾਜਨ ਵੱਲੋਂ ਜੇਤੂ ਹਾਊਸਾਂ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।