- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਦੇ ਹਲਕਾ ਦਿੜਬਾ ਵਿਖੇ ਦਲਿਤ ਮਜ਼ਦੂਰ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਤੁਰੰਤ ਸਹੂਲਤਾਂ ਦਿੱਤੀਆਂ ਜਾਣ

ਲਖਬੀਰ ਖੁੰਡਾ, ਪੰਜਾਬੀ ਜਾਗਰਣ
ਧਾਰੀਵਾਲ: ਹਾਸ਼ੀਆ ਲੋਕ ਦਲ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਦਿਨੀ ਪਿੰਡ ਤੂਰ ਵਣਜਾਰਾ, ਹਲਕਾ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਵਿਖ਼ੇ ਲੇਟ ਗੁਲਜ਼ਾਰ ਸਿੰਘ, ਜਿਸ ਨੂੰ ਖੁਦਕਸ਼ੀ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ ਗਿਆ ਸੀ। ਉਸ ਦੇ ਘਰ ਟੀਮ ਪਹੁੰਚੀ। ਲੋਕ ਦਲ ਦੀ ਟੀਮ ਨਾਲ ਮ੍ਰਿਤਕ ਗੁਲਜ਼ਾਰ ਸਿੰਘ ਦੀ ਮਾਤਾ ਬੰਤ ਕੌਰ, ਵੱਡੇ ਭਰਾ ਗੁਰਮੀਤ ਸਿੰਘ ਅਤੇ ਚਾਚੇ ਦੇ ਦੱਸਣ ਮੁਤਾਬਕ ਬਹੁਤ ਸਾਰੇ ਰਾਜਨੀਤਿਕ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਲੋਕ ਉਹਨਾਂ ਕੋਲ ਆ ਰਹੇ ਹਨ ਪਰ ਨਾ ਤਾਂ ਅਜੇ ਮ੍ਰਿਤਕ ਦੇ ਪਰਿਵਾਰ ਨੂੰ ਸਹੂਲਤਾਂ ਮਿਲੀਆਂ ਹਨ ਅਤੇ ਨਾ ਹੀ ਉਹ ਸਾਰੇ ਵਿਅਕਤੀ ਜਿਨਾਂ ਦਾ ਨਾਮ ਉਸ ਨੇ ਆਪਣੇ ਅਖੀਰਲੇ ਬਿਆਨ ਵਿੱਚ ਨਾਮ ਲਿਆ ਸੀ ਉਹਨਾਂ ਦੇ ਨਾਮ ਪਰਚੇ ਵਿੱਚ ਰਜਿਸਟਰ ਕੀਤੇ ਗਏ ਹਨ। ਹਾਸ਼ੀਆ ਲੋਕ ਦਲ ਦੇ ਆਗੂ ਡਾ.ਕਸ਼ਮੀਰ ਸਿੰਘ ਖੁੰਡਾ ਦੀ ਅਗਵਾਈ ਹੇਠ ਤੂਰ ਬਣਜਾਰਾ ਪਿੰਡ ਵਿੱਚ ਜਾ ਕੇ ਮ੍ਰਿਤਕ ਗੁਲਜਾਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਮਿਲੇ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਜਿਵੇਂ ਪਰਿਵਾਰ ਚਾਹੇਗਾ ਉਸੇ ਢੰਗ ਨਾਲ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਟੀਮ ਵਿੱਚ ਸ਼ਾਮਿਲ ਰਣਜੀਤ ਸਿੰਘ ਰਾਣਾ ਸਕੱਤਰ, ਵਿੱਕੀ ਮੱਟੂ ਯੂਥ ਆਗੂ, ਜ਼ਿਲ੍ਹਾ ਪ੍ਰਧਾਨ ਸੰਗਰੂਰ ਗੁਰਪ੍ਰੀਤ ਸਿੰਘ ਕਿਲਾ ਹਕੀਮਾਂ, ਪ੍ਰੋ. ਗੁਰਜੰਟ ਸਿੰਘ, ਜੁਗਰਾਜ ਸਿੰਘ, ਗੁਰਸੇਵਕ ਸਿੰਘ ਅਤੇ ਰੇਸ਼ਮ ਸਿੰਘ ਆਦਿ ਹਾਜ਼ਰ ਰਹੇ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਿਵਾਰ ਦੇ ਇੱਕ ਮੈਂਬਰ ਨੂੰ ਕਲਾਸ ਥਰੀ ਜਾਂ ਕਲਾਸ ਫੋਰ ਨੌਕਰੀ 8.25 ਲੱਖ ਰੁਪਏ ਪਰਿਵਾਰ ਨੂੰ ਸਹਾਇਤਾ, ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਜਮੀਨ ਤੇ ਢਾਈ ਲੱਖ ਰੁਪਏ , ਉਸਦੀ ਪਤਨੀ ਨੂੰ 5 ਹਜ਼ਾਰ ਮਹੀਨਾਵਾਰ ਪੈਨਸ਼ਨ ਅਤੇ ਹੋਰ ਸਹੂਲਤਾਂ ਤੁਰੰਤ ਮੁਹਈਆ ਕੀਤੀਆਂ ਜਾਣ।