ਟਿੱਪਰ ਤੇ ਮਹਿੰਦਰਾ ਪਿਕਅੱਪ ਦੀ ਟੱਕਰ, ਜਾਨੀ ਤੌਰ ’ਤੇ ਰਿਹਾ ਬਚਾਅ
ਤੜਕਸਾਰ ਟਿੱਪਰ ਅਤੇ ਮਹਿੰਦਰਾ ਪਿਕਅੱਪ ਦੀ ਹੋਈ ਭਿਆਨਕ ਟੱਕਰ
Publish Date: Sat, 24 Oct 2026 03:52 PM (IST)
Updated Date: Sun, 25 Oct 2026 04:01 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਸ਼ਨਿਚਰਵਾਰ ਸਵੇਰੇ ਤਕਰੀਬਨ 6 ਵਜੇ ਤਾਰਾਗੜ੍ਹ ਪੁਰਾਣਾ ਤੋਂ ਨਰੋਟ ਜੈਮਲ ਸਿੰਘ ਜਾਣ ਵਾਲੀ ਸੜਕ ’ਤੇ ਕਰੈਸ਼ਰ ਨਾਲ ਭਰੇ ਟਿੱਪਰ ਅਤੇ ਫਰਨੀਚਰ ਨਾਲ ਲੱਦੀ ਮਹਿੰਦਰਾ ਪਿਕਅੱਪ ਗੱਡੀ ਦੀ ਆਪਸ ’ਚ ਜ਼ੋਰਦਾਰ ਟੱਕਰ ਹੋ ਗਈ। ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀਆਂ ਤੇ ਰਾਹਗੀਰਾਂ ਨੇ ਦੱਸਿਆ ਕਿ ਕਰੈਸ਼ਰ ਨਾਲ ਲੱਦਿਆ ਟਿੱਪਰ ਜੋ ਕਥਲੌਰ ਤੋਂ ਦੀਨਾਨਗਰ ਵੱਲ ਜਾ ਰਿਹਾ ਸੀ ਤੇ ਸਾਹਮਣੇ ਤੋਂ ਮਹਿੰਦਰਾ ਪਿਕਅੱਪ ਗੱਡੀ ਦੀਨਾ ਨਗਰ ਸਾਈਡ ਤੋਂ ਆ ਰਹੀ ਸੀ, ਦੋਵਾਂ ਦੀ ਬਹੁਤ ਭਿਆਨਕ ਟੱਕਰ ਹੋਈ। ਉਨ੍ਹਾਂ ਦੱਸਿਆ ਕਿ ਟੱਕਰ ਦਾ ਧਮਾਕਾ ਬਹੁਤ ਜ਼ੋਰਦਾਰ ਹੋਇਆ ਸੀ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਡਰਾਈਵਰਾਂ ਨੂੰ ਬੜੀ ਮੁਸ਼ਕਲ ਨਾਲ ਗੱਡੀ ਵਿੱਚੋਂ ਕੱਢਿਆ ਗਿਆ ਤੇ ਡਰਾਈਵਰਾਂ ਦੀ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਡਰਾਈਵਰਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸ ਦੇਈਏ ਕਿ ਟਿੱਪਰ ਬਿਨਾਂ ਨੰਬਰ ਪਲੇਟ ਦਾ ਸੀ। ਮਹਿੰਦਰਾ ਪਿਕਅੱਪ ਗੱਡੀ ਦਾ ਨੰਬਰ ਪੀਬੀ 29 ਏਕੇ 1139 ਸੀ ਜੋ ਦੀਨਾ ਨਗਰ ਸਾਈਡ ਤੋਂ ਕਥਲੌਰ ਵੱਲ ਫਰਨੀਚਰ ਲੈ ਕੇ ਜਾ ਰਹੀ ਸੀ।