
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੇਂਟ ਥਾਮਸ ਹਾਈ ਸਕੂਲ ਵਿੱਚ ਰੱਖੜੀ ਮੁਕਾਬਲਿਆਂ ਵਿੱਚ ਹਰਸੀਰਤ ਨੇ ਮਾਰੀ ਬਾਜ਼ੀ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਸੇਂਟ ਥਾਮਸ ਹਾਈ ਸਕੂਲ ਵਿੱਚ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸਕੂਲੀ ਵਿਦਿਆਰਥੀਆਂ ਲਈ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸੱਤਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ (ਪਿੰਡ ਖੁਸ਼ੀਪੁਰ) ਨੇ ਪਹਿਲਾ ਸਥਾਨ ਹਾਸਲ ਕੀਤਾ, ਦੂਜਾ ਸਥਾਨ ਅੱਠਵੀਂ ਜਮਾਤ ਦੀ ਵਿਦਿਆਰਥਣ ਤਨਵੀਰ ਕੌਰ (ਵਡਾਲਾ ਬਾਂਗਰ) ਨੇ ਪ੍ਰਾਪਤ ਕੀਤਾ, ਜਦੋਂ ਕਿ ਤੀਜਾ ਸਥਾਨ ਸੱਤਵੀਂ ਜਮਾਤ ਦੇ ਵਿਦਿਆਰਥੀ ਦਿਲਸ਼ਾਨ ਸਿੰਘ (ਅਰਲੀਭੰਨ) ਨੇ ਹਾਸਲ ਕੀਤਾ।
ਸਕੂਲ ਦੇ ਮੈਨੇਜਰ ਫਾਦਰ ਬੀਨੂ ਏਐੱਮ ਅਤੇ ਸਕੂਲ ਪ੍ਰਿੰਸੀਪਲ ਸਿਸਟਰ ਸਾਗੁਨਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਦੀਆਂ ਰੱਖੜੀਆਂ ਨੂੰ ਉਨ੍ਹਾਂ ਦੀ ਸੁੰਦਰਤਾ, ਰਚਨਾਤਮਕਤਾ ਅਤੇ ਵਿਲੱਖਣਤਾ ਦੇ ਆਧਾਰ 'ਤੇ ਪਰਖਿਆ ਗਿਆ ਅਤੇ ਸਭ ਤੋਂ ਵਧੀਆ ਰੱਖੜੀਆਂ ਬਣਾਉਣ ਵਾਲੇ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕੀਤੇ ਗਏ। ਸਕੂਲ ਪ੍ਰਿੰਸੀਪਲ ਸਿਸਟਰ ਸਾਗੁਨਾ ਨੇ ਵਿਦਿਆਰਥੀਆਂ ਦੀ ਮਿਹਨਤ, ਉਤਸ਼ਾਹ ਅਤੇ ਰਚਨਾਤਮਕਤਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਰੱਖੜੀ ਬਣਾਉਣ ਮੁਕਾਬਲੇ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਵੱਲੋਂ ਵਧਾਈ ਦਿੱਤੀ ਗਈ।