- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਨਾਂ ਵਿੱਚ ਵਾਈਸ ਪ੍ਰਧਾਨ ਮਹਿਲਾ ਰਾਂਖਵਾਂ ਕੋਟੇ ਵਿੱਚੋਂ ਐਡਵੋਕੇਟ ਮੀਨੂੰ ਅੱਤਰੀ, ਸਕੱਤਰ ਦੇ ਅਹੁਦੇ ਲਈ ਜਸਕਰਨ ਸਿੰਘ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਸ਼ੁਭਦੀਪ ਕੌਰ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਮਤਦਾਨ ਪ੍ਰਕਿਆ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਰ ਰੂਮ ਵਿਖੇ ਸਵੇਰੇ ਸਾਢੇ 9 ਵਜ੍ਹੇ ਸੁਰੂ ਹੋਈ ਅਤੇ ਸ਼ਾਮ 4 ਵਜ੍ਹੇ ਤੱਕ ਚੱਲੀ। ਵੋਟਿੰਗ ਦੇ ਤੁਰੰਤ ਬਾਅਦ ਗਿਣਤੀ ਸ਼ੁਰੂ ਕਰ ਦਿੱਤੀ ਗਈ

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀਆਂ ਸਾਲਾਨਾ ਚੋਣਾਂ ਅੱਜ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ। ਇੰਨ੍ਹਾਂ ਚੋਣਾਂ ਵਿਚ ਬੇਹੱਦ ਵੱਕਾਰੀ ਅਹੁਦੇ ਪ੍ਰਧਾਨ ਲਈ ਮੁਕਾਬਲਾ ਬੇਹੱਦ ਦਿਲਚਸਪ ਨਜ਼ਰ ਆ ਰਿਹਾ ਸੀ। ਨਤੀਜੇ ਸ਼ਾਮ 6 ਵਜ੍ਹੇ ਐਲਾਨੇ ਗਏ। ਰਿਟਰਨਿੰਗ ਅਫ਼ਸਰ ਗੁਰਦਿਆਲ ਸਿੰਘ ਭੁੱਲਰ ਨੇ ਨਤੀਜਿਆਂ ਦਾ ਐਲਾਨ ਕੀਤਾ। ਉਨਾਂ ਦੱਸਿਆ ਕਿ ਕੁੱਲ 932 ਵਕੀਲਾਂ ਕੋਲ ਵੋਟ ਪਾਉਣ ਦਾ ਹੱਕ ਸੀ ਜਿਨ੍ਹਾਂ ਵਿਚੋਂ 746 ਵਕੀਲਾਂ ਨੇ ਆਪਣੀ ਵੋਟ ਪਾਈ। ਚੋਣ ਨਤੀਜੇ ਵਿੱਚ ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਆਪਣੇ ਵਿਰੋਧੀ ਉਮੀਦਵਾਰ ਨਰੇਸ਼ ਠਾਕੁਰ ਨੂੰ 161 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਚੋਣ ਜਿੱਤਣ ਵਿਚ ਕਾਮਯਾਬ ਰਹੇ। ਹਰਪ੍ਰੀਤ ਸਿੰਘ ਹੈਰੀ ਨੂੰ ਕੁੱਲ 452 ਵੋਟਾਂ ਮਿਲੀਆਂ ਜਦੋਂ ਕਿ ਐਡਵੋਕੇਟ ਨਰੇਸ਼ ਠਾਕੁਰ 291 ਵੋਟਾਂ ਹੀ ਲੈ ਸਕੇ।
2 ਵੋਟ ਰੱਦ ਘੋਸ਼ਿਤ ਕੀਤੇ ਗਏ। ਇਸ ਤਰ੍ਹਾਂ ਹਰਪ੍ਰੀਤ ਸਿੰਘ ਹੈਰੀ ਜ਼ਿਲ੍ਹਾ ਬਾਰ ਐਸੋਸੀਸਿਏਸ਼ਨ ਗੁਰਦਾਸਪੁਰ ਦੇ ਨਵੇਂ ਪ੍ਰਧਾਨ ਬਣ ਗਏ ਹਨ। ਉਨ੍ਹਾਂ ਤੋਂ ਇਲਾਵਾ ਵਾਈਸ ਪ੍ਰਧਾਨ ਦੇ ਅਹੁਦੇ ਵਾਸਤੇ ਮੁਕਾਬਲਾ ਪੂਰੀ ਤਰ੍ਹਾਂ ਇਕ ਤਰਫਾ ਰਿਹਾ। ਇਸ ਅਹੁਦੇ ਵਾਸਤੇ ਮਨੀਸ਼ ਕੁਮਾਰ ਨੇ ਆਪਣੇ ਵਿਰੋਧੀ ਉਮੀਦਵਾਰ ਜਗਨਦੀਪ ਸਿੰਘ ਨੂੰ 502 ਵੋਟਾਂ ਦੇ ਵ਼ੱਡੇ ਫਰਕ ਨਾਲ ਹਰਾ ਕੇ ਇਕ ਪਾਸੜ ਸ਼ਾਨਦਾਰ ਜਿੱਤ ਹਾਸਿਲ ਕੀਤੀ। ਮੁਨੀਸ਼ ਕੁਮਾਰ ਨੂੰ 624 ਵੋਟ ਹਾਸਲ ਹੋਏ ਜਦੋਂ ਕਿ ਜਗਨਦੀਪ ਸਿੰਘ ਸਿਰਫ਼ 122 ਵੋਟ ਹੀ ਹਾਸਿਲ ਕਰ ਸਕੇ। ਤੀਸਰਾ ਮੁਕਾਬਲਾ ਕੈਸ਼ੀਅਰ ਦੇ ਅਹੁਦੇ ਵਾਸਤੇ ਸੀ ਜਿਸ ਵਿਚ ਨੌਜਵਾਨ ਐਡਵੋਕੇਟ ਹਰਸਿਮਰ ਸਿੰਘ ਕਾਹਲੋਂ ਨੇ ਰਜਤ ਕੁਮਾਰ ਨੂੰ 120 ਵੋਟਾਂ ਦੇ ਫ਼ਰਕ ਨਾਲ਼ ਹਰਾਇਆ। ਕਾਹਲੋਂ ਨੂੰ ਕੁੱਲ 433 ਵੋਟ ਪਏ ਜਦੋਂ ਕਿ ਰਜਤ ਕੁਮਾਰ 313 ਵੋਟ ਹੀ ਲੈ ਸਕੇ। ਇਸ ਤੋਂ ਇਲਾਵਾ 7 ਸੀਨੀਅਰ ਮੈਂਬਰਾਂ ਵਿਚੋਂ 5 ਕਾਰਜਕਾਰੀ ਮੈਂਬਰਾਂ ਦੀ ਚੋਣ ਲਈ ਵੀ ਵੋਟਿੰਗ ਕਰਵਾਈ ਗਈ। ਜਿਸ ਵਿਚ ਐਡਵੋਕੋਟ ਆਕਾਸ਼ ਮਹਾਜਨ, ਸੁਮੰਤ ਤਿਵਾੜੀ, ਰੰਜਨ ਚੋਹਾਨ, ਕੇਕੇ ਮੱਲ੍ਹੀ ਅਤੇ ਅਰਜਨ ਸਿੰਘ ਕਾਰਜਕਾਰੀ ਮੈਂਬਰ ਚੁਣੇ ਗਏ। ਜ਼ਿਕਰਯੋਗ ਹੈ ਕਿ ਇਸ ਵਾਰ 3 ਅਹੁਦਿਆਂ ਲਈ ਹੀ ਵੋਟਾਂ ਪਈਆਂ। ਜਦੋਂ ਕਿ 3 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਸਨ। ਇੰਨਾਂ ਵਿੱਚ ਵਾਈਸ ਪ੍ਰਧਾਨ ਮਹਿਲਾ ਰਾਂਖਵਾਂ ਕੋਟੇ ਵਿੱਚੋਂ ਐਡਵੋਕੇਟ ਮੀਨੂੰ ਅੱਤਰੀ, ਸਕੱਤਰ ਦੇ ਅਹੁਦੇ ਲਈ ਜਸਕਰਨ ਸਿੰਘ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਸ਼ੁਭਦੀਪ ਕੌਰ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਮਤਦਾਨ ਪ੍ਰਕਿਆ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਰ ਰੂਮ ਵਿਖੇ ਸਵੇਰੇ ਸਾਢੇ 9 ਵਜ੍ਹੇ ਸੁਰੂ ਹੋਈ ਅਤੇ ਸ਼ਾਮ 4 ਵਜ੍ਹੇ ਤੱਕ ਚੱਲੀ। ਵੋਟਿੰਗ ਦੇ ਤੁਰੰਤ ਬਾਅਦ ਗਿਣਤੀ ਸ਼ੁਰੂ ਕਰ ਦਿੱਤੀ ਗਈ।
ਸਾਮ 6 ਵਜ੍ਹੇ ਤੱਕ ਸਾਰੇ ਨਤੀਜੇ ਸਾਹਮਣੇ ਆ ਗਏ। ਜਿਵੇਂ ਹੀ ਨਵੇਂ ਪ੍ਰਧਾਨ ਵਜੋਂ ਹਰਪ੍ਰੀਤ ਸਿੰਘ ਹੈਰੀ ਦੇ ਜਿੱਤਣ ਦਾ ਐਲਾਨ ਹੋਇਆ ਤਾਂ ਸਮਰਥਕਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ। ਜੇਤੂਆਂ ਦੇ ਗਲੇ ਵਿਚ ਹਾਰ ਪਾਏ ਗਏ। ਢੋਲ ਦੀ ਥਾਪ ਤੇ ਭੰਗੜੇ ਪਾਏ ਗਏ ਅਤੇ ਮਿਠਾਈ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।