- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਫੌਜ ਵਲੋਂ ਸਿਵਲ ਡਿਫੈਂਸ ਨੈੱਟਵਰਕ ਨੂੰ ਮਜ਼ਬੂਤ ਕਰਨ ਤਹਿਤ ਹਰਬਖਸ਼ ਸਿੰਘ ਹੋਏ ਸਿੱਖਿਅਤ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ, ਗ੍ਰਹਿ ਮੰਤਰਾਲਾ, ਡਾਇਰੈਕਟੋਰੇਟ ਜਨਰਲ ਫਾਇਰ ਸਰਵਿਸਜ਼, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼, ਨਵੀਂ ਦਿੱਲੀ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤੀ ਫੌਜ ਵੱਲੋਂ ਦੇਸ਼ ਭਰ ਦੇ 12 ਰਾਜਾਂ ਦੇ 600 ਸਿਵਲ ਡਿਫੈਂਸ ਵਲੰਟੀਅਰਾਂ ਲਈ ਵਿਸ਼ੇਸ਼ ਮਾਸਟਰ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸੇ ਤਹਿਤ ਗ੍ਰਹਿ ਵਿਭਾਗ ਪੰਜਾਬ ਸਰਕਾਰ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਦੇ 50 ਸੀਡੀ ਵਲੰਟੀਅਰਾਂ ਵਿੱਚੋਂ ਹਰਬਖਸ਼ ਸਿੰਘ, ਟਾਊਨ ਬਟਾਲਾ ਦੇ ਪਹਿਲੇ ਮਾਸਟਰ ਟ੍ਰੇਨਿੰਗ ਵਲੰਟੀਅਰ ਬਣੇ। ਟ੍ਰੇਨਿੰਗ ਉਪਰੰਤ ਹਰਬਖਸ਼ ਸਿੰਘ ਨੇ ਰਵੇਲ ਸਿੰਘ ਰੰਧਾਵਾ (ਰਾਸ਼ਟਰਪਤੀ ਐਵਾਰਡੀ) ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਸਾਈਬਰ ਹਮਲੇ ਤੇ ਬਚਾਅ, ਗ੍ਰੇ ਜ਼ੋਨ, ਨਸ਼ਿਆਂ ਦੀ ਸਮੱਸਿਆ, ਸੋਸ਼ਲ ਮੀਡੀਆ ਦੀ ਦੁਰਵਰਤੋਂ, ਡਰੋਨ ਹਮਲੇ ਅਤੇ ਤਸਕਰੀ, ਝੂਠੀਆਂ ਖ਼ਬਰਾਂ, ਅਫਵਾਹਾਂ, ਅੱਗ ਸੁਰੱਖਿਆ, ਸ਼ੈਲਟਰ ਪ੍ਰਬੰਧਨ, ਮਹਾਮਾਰੀਆਂ ਅਤੇ ਹੋਰ ਆਫ਼ਤਾਂ ਨਾਲ ਨਜਿੱਠਣ ਸਬੰਧੀ ਵਿਸ਼ੇਸ਼ ਜਾਣਕਾਰੀ ਦੇਣ ਦੇ ਨਾਲ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਖਲਾਈ ਅਤੇ ਅਭਿਆਸ ਵੀ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਕਮਾਂਡਰ ਵੱਲੋਂ ਹਰਬਖਸ਼ ਸਿੰਘ ਨੂੰ ਸਿਵਲ ਡਿਫੈਂਸ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ, ਜਾਗਰੂਕਤਾ ਬਦਲੇ ‘ਸਨਮਾਨ ਪੱਤਰ’ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਹਰਬਖਸ਼ ਸਿੰਘ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਭਾਰਤੀ ਸੈਨਾ ਦਾ ਧੰਨਵਾਦ ਕੀਤਾ।