11 ਹਜ਼ਾਰ ਦੀਵਿਆਂ ਤੇ ਲਾਈਟਾਂ ਨਾਲ ਜਗਮਗਾਇਆ ਹਨੂੰਮਾਨ ਚੌਕ ਧਨਤੇਰਸ 'ਤੇ 11 ਹਜ਼ਾਰ ਦੀਵਿਆਂ ਅਤੇ ਸੁੰਦਰ ਲਾਈਟਾਂ ਨਾਲ ਜਗਮਗਾਇਆ ਹਨੂੰਮਾਨ ਚੌਕ
Publish Date: Sat, 07 Nov 2026 03:33 PM (IST)
Updated Date: Sun, 08 Nov 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਸ੍ਰੀ ਸਨਾਤਨ ਚੇਤਨਾ ਮੰਚ ਵੱਲੋਂ ਧਨਤੇਰਸ ਦੇ ਤਿਉਹਾਰ ਤੇ ਹਨੂੰਮਾਨ ਚੌਕ ਗੁਰਦਾਸਪੁਰ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੁੰਦਰ ਲਾਈਟਾਂ ਲਗਾ ਕੇ ਅਤੇ 11 ਹਜ਼ਾਰ ਦੀਵੇ ਜਲਾ ਕੇ ਹਨੂੰਮਾਨ ਚੌਕ ਨੂੰ ਜਗਮਗਾਇਆ ਗਿਆ। ਦੇਰ ਰਾਤ ਤੱਕ ਚੱਲੇ ਇਸ ਸਮਾਰੋਹ ਵਿੱਚ ਆਪੋ-ਆਪਣੇ ਹਿੱਸੇ ਦਾ ਦੀਵਾ ਜਲਾਉਣ ਲਈ ਸ਼ਹਿਰਵਾਸੀਆਂ ਵਿੱਚ ਭਰਪੂਰ ਉਤਸ਼ਾਹ ਦੇਖਿਆ ਗਿਆ। ਸਮਾਰੋਹ ਵਿੱਚ ਅਦਵੈਤ ਸਰੂਪ ਆਸ਼ਰਮ ਦੇ ਸੰਚਾਲਕ ਸਵਾਮੀ ਦਿਵਿਆਨੰਦ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਸ਼ਹਿਰ ਦੀਆਂ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਸ੍ਰੀ ਸਨਾਤਨ ਚੇਤਨਾ ਮੰਚ ਵੱਲੋਂ ਕਰਵਾਇਆ ਗਿਆ ਇਹ ਲਗਾਤਾਰ ਪੰਜਵਾਂ ਧਨਤੇਰਸ ਸਮਾਰੋਹ ਸੀ ਅਤੇ ਸ੍ਰੀ ਸਨਾਤਨ ਚੇਤਨਾ ਮੰਚ ਪੁਰਾਤਨ ਧਾਰਮਿਕ ਅਤੇ ਸਨਾਤਨੀ ਸੰਸਕ੍ਰਿਤੀ ਨਾਲ ਜੁੜੇ ਸਾਲ ਵਿੱਚ ਲਗਭਗ ਚਾਰ ਸਮਾਰੋਹ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨਾਂ ਦਾ ਉਦੇਸ਼ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜੀ ਰੱਖਣਾ ਹੈ। ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰਵਾਸੀਆਂ ਨੇ ਭਾਗ ਲਿਆ ਅਤੇ ਦੀਵੇ ਜਲਾ ਕੇ ਧਨਤੇਰਸ ਦੇ ਪਰਵ ਨੂੰ ਯਾਦਗਾਰ ਬਣਾਇਆ। ਸਵਾਮੀ ਦਿਵਿਆਨੰਦ ਨੇ ਕਿਹਾ ਕਿ ਨੌਜਵਾਨਾਂ ਦਾ ਇਹ ਯਤਨ ਦੇਖ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ, ਕਿਉਂਕਿ ਆਪਣੇ ਧਰਮ ਅਤੇ ਸੰਸਕ੍ਰਿਤੀ ਨਾਲ ਜੁੜੇ ਰਹਿਣ ਨਾਲ ਹੀ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਕੰਮ ਕਰਦੇ ਹਨ ਤੇ ਸਮਾਜ ਵਿੱਚ ਏਕਤਾ ਤੇ ਭਾਈਚਾਰੇ ਨੂੰ ਹੁਲਾਰਾ ਦਿੰਦੇ ਹਨ। ਇਸ ਮੌਕੇ ਭਾਰਤ ਗੱਬਾ, ਸੁਭਾਸ਼ ਭੰਡਾਰੀ, ਓਮ ਪ੍ਰਕਾਸ਼ ਸ਼ਰਮਾ, ਜੁਗਲ ਕਿਸ਼ੋਰ, ਵਿਕਾਸ ਮਹਾਜਨ, ਅਨਮੋਲ ਸ਼ਰਮਾ, ਰਾਕੇਸ਼ ਕੁਮਾਰ, ਗਿਰੀਸ਼ ਬਮੋਤਰਾ, ਅਸ਼ੋਕ ਮਹਾਜਨ, ਸੁਰਿੰਦਰ ਮਹਾਜਨ, ਅਮਿਤ ਭੰਡਾਰੀ, ਸੰਜੀਵ ਪ੍ਰਭਾਕਰ, ਹੀਰੋ ਮਹਾਜਨ, ਅਸ਼ੋਕ ਅਰੋੜਾ, ਰਾਜੇਸ਼ ਸਲਹੋਤਰਾ, ਵਿਕਾਸ ਸ਼ਿੰਗਾਰੀ, ਸ਼ੈਲੇਂਦਰ ਭਾਸਕਰ, ਜਾਲੁਜ ਅਰੋੜਾ, ਮਮਤਾ ਗੋਇਲ, ਆਸ਼ਾ ਬਮੋਤਰਾ, ਨਿਖਿਲ ਮਹਾਜਨ ਆਦਿ ਹਾਜ਼ਰ ਸਨ।