ਗੁਰਦਾਸਪੁਰ ਵੈੱਲਫੇਅਰ ਸੁਸਾਇਟੀ ਨੇ ਕੱਢੀ ਨਸ਼ਿਆਂ ਵਿਰੁੱਧ ਜਾਗਰੂਕ ਰੈਲੀ ਗੁਰਦਾਸਪੁਰ ਵੈਲਫੇਅਰ ਸੋਸਾਇਟੀ ਨੇ ਕੱਢੀ ਨਸ਼ਿਆਂ ਵਿਰੁੱਧ ਜਾਗਰੂਕ ਰੈਲੀ
Publish Date: Sun, 22 Nov 2026 04:45 PM (IST)
Updated Date: Mon, 23 Nov 2026 04:02 AM (IST)
ਜੀਆਰਪੀ- ਨਸ਼ਿਆਂ ਵਿਰੁੱਧ ਜਾਗਰੂਕ ਰੈਲੀ ਕੱਢਦੇ ਹੋਏ ਸੋਸਾਇਟੀ ਦੇ ਮੈਂਬਰ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਗੁਰਦਾਸਪੁਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵਰੁਣ ਅਨੰਦ ਤੇ ਵਾਈਸ ਪ੍ਰਧਾਨ ਗੌਰਵ ਮਹਾਜਨ ਦੀ ਅਗਵਾਈ ਹੇਠ ਕਲੱਬ ਦੇ ਮੈਂਬਰਾਂ, ਅਹੁਦੇਦਾਰਾਂ ਤੇ ਗੁਰਦਾਸਪੁਰ ਵਿਖੇ ਰੈੱਡ ਕਰਾਸ ਦੀ ਟੀਮ ਨਾਲ ਮਿਲ ਕੇ ਜਾਗਰੂਕ ਰੈਲੀ ਕੱਢੀ ਗਈ। ਕਲੱਬ ਦੇ ਪ੍ਰਧਾਨ ਵਰੁਣ ਅਨੰਦ ਤੇ ਵਾਈਸ ਪ੍ਰਧਾਨ ਗੌਰਵ ਮਹਾਜਨ ਨੇ ਦੱਸਿਆ ਕਿ ਗੁਰਦਾਸਪੁਰ ’ਚ ਰੈੱਡ ਕਰਾਸ ਤੋਂ ਆਈ ਟੀਮ ਨਾਲ ਮਿਲ ਕੇ ਸਕੂਲੀ ਬੱਚਿਆਂ ਨਾਲ ਗੁਰਦਾਸਪੁਰ ਸ਼ਹਿਰ ਵਿੱਚ ਜਾਗਰੂਕ ਰੈਲੀ ਕੱਢੀ ਗਈ। ਇਸ ਰੈਲੀ ਦਾ ਇਕ ਮਕਸਦ ਬੱਚਿਆਂ ਨੂੰ ਤੰਬਾਕੂ ਵਰਗੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਨਾ ਤੇ ਨਸ਼ੇ ਤੋਂ ਦੂਰ ਰਹਿਣ ਵਾਸਤੇ ਸੰਦੇਸ਼ ਦੇਣਾ ਸੀ। ਕਲੱਬ ਦੇ ਪ੍ਰਧਾਨ ਵਰੁਣ ਅਨੰਦ ਨੇ ਦੱਸਿਆ ਕਿ ਤੰਬਾਕੂ ਇਕ ਨਸ਼ਾ ਹੈ, ਇਸ ਨਾਲ ਕਈ ਵਾਰੀ ਕੈਂਸਰ ਵਰਗੀ ਗੰਭੀਰ ਬਿਮਾਰੀ ਵੀ ਲੱਗ ਜਾਂਦੀ ਹੈ। ਇਸ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਲਈ ਅੱਜ ਗੁਰਦਾਸਪੁਰ ਰੈੱਡ ਕਰਾਸ ਦੀ ਟੀਮ ਨਾਲ ਮਿਲ ਕੇ ਤੰਬਾਕੂ, ਜੋ ਇਕ ਨਸ਼ਾ ਹੈ, ਉਸ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਤੇ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ ਗਿਆ। ਇਸ ਨਸ਼ੇ ਤੋਂ ਦੂਰ ਰਹਿਣ ਵਾਸਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਪਨ ਕੁਮਾਰ, ਵਿਪਨ ਅਤਰੀ, ਰਾਹੁਲ ਫਿਸ਼ ਮਾਰਕੀਟ, ਵਿਪਨ ਟੰਡਨ, ਸਰਦਾਰ ਬਲਬੀਰ ਸਿੰਘ ਰੰਧਾਵਾ, ਸਰਦਾਰ ਸਤਿੰਦਰ ਸਿੰਘ, ਮਯੰਕ ਮਹਾਜਨ, ਰਿਸ਼ੂ ਮਹਾਜਨ, ਪੁਨੀਤ ਮਹਾਜਨ ਤੇ ਹੋਰ ਹਾਜ਼ਰ ਸਨ।