- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਤੈਨਾਤ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 117 ਬਟਾਲੀਅਨ ਦੇ ਜਵਾਨਾਂ ਨੇ ਰਾਵੀ ਦਰਿਆ ਰਾਹੀਂ ਪਾਕਿ ਤਸਕਰਾਂ ਵੱਲੋਂ ਟਾਇਰ ਦੀ ਟਿਊਬ ਵਿੱਚ ਪਾ ਕੇ ਭੇਜੀ ਹੈਰੋਇਨ, ਅਫੀਮ, ਪਿਸਤੌਲ ਅਤੇ ਕਾਰਤੂਸ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਤੈਨਾਤ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 117 ਬਟਾਲੀਅਨ ਦੇ ਜਵਾਨਾਂ ਨੇ ਰਾਵੀ ਦਰਿਆ ਰਾਹੀਂ ਪਾਕਿ ਤਸਕਰਾਂ ਵੱਲੋਂ ਟਾਇਰ ਦੀ ਟਿਊਬ ਵਿੱਚ ਪਾ ਕੇ ਭੇਜੀ ਹੈਰੋਇਨ, ਅਫੀਮ, ਪਿਸਤੌਲ ਅਤੇ ਕਾਰਤੂਸ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਇਸ ਬਟਾਲੀਅਨ ਨਾਲ ਲੱਗਦੀ 113 ਬਟਾਲੀਅਨ ਦੇ ਜਵਾਨਾਂ ਬਸੰਤਰ ਪੋਸਟ ਨੇੜਿਓ ਡਰੋਨ ਰਾਹੀਂ ਭੇਜੇ ਆਧੁਨਿਕ ਹਥਿਆਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਖੁਫੀਆ ਵਿਭਾਗ ਦੀ ਇਤਲਾਹ ’ਤੇ ਬੀਐੱਸਐੱਫ ਦੀ 117 ਬਟਾਲੀਅਨ ਦੀ ਬੀਓਪੀ ਛੰਨਾ ਵਿਖੇ ਤੈਨਾਤ ਜਵਾਨਾਂ ਵੱਲੋਂ ਰਾਵੀ ਦਰਿਆ ਦੇ ਕਿਨਾਰਿਆਂ ਦੇ ਉੱਘੇ ਸਰਕੰਡੇ ਦੀ ਛਾਣਬੀਨ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੂੰ ਰਾਵੀ ਦਰਿਆ ਦੇ ਕਿਨਾਰੇ ਇੱਕ ਟਿਊਬ ਜਿਸ ਨਾਲ ਰੱਸੀ ਵੀ ਬੰਨ੍ਹੀ ਹੋਈ ਸੀ ਬਰਾਮਦ ਕੀਤੀ ਗਈ। ਇਸ ਟਿਊਬ ਦੀ ਜਦੋਂ ਛਾਣਬੀਨ ਕੀਤੀ ਤਾਂ ਇਸ ਵਿੱਚੋਂ 2 ਪਿਸਤੌਲ , 4ਮੈਗਜ਼ੀਨ, 11 ਕਾਰਤੂਸ,ਅਫੀਮ - 2.4 ਕਿਲੋਗ੍ਰਾਮ ਅਤੇ ਹੈਰੋਇਨ 520 ਗ੍ਰਾਮ ਬਰਾਮਦ ਕੀਤੀ ਗਈ।
ਇਸ ਘਟਨਾ ਦੀ ਖ਼ਬਰ ਮਿਲਦੇ ਹੀ ਬੀਐੱਸਐੱਫ ਦੇ ਬਟਾਲੀਅਨ ਕਮਾਂਡੈਂਟ ਬ੍ਰਿਜ ਮੋਹਨ ਪ੍ਰਰੋਹਤ ਅਤੇ ਬੀਐੱਸਐੱਫ ਦੇ ਖੁਫੀਆ ਵਿਭਾਗ ਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ।