- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਦਨ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਜਦੋਂ ਉਸ ਦਾ ਪੁੱਤਰ ਕਮਲਦੀਪ ਸਿੰਘ ਆਪਣੇ ਕਮਰੇ ਵਿੱਚ ਬੈੱਡ ’ਤੇ ਸੁੱਤਾ ਸੀ ਤਾਂ ਸਾਢੇ 10 ਵਜੇ ਦੇ ਕਰੀਬ ਅਚਾਨਕ ਘਰ ਦੀ ਦੂਸਰੀ ਮੰਜ਼ਿਲ ਦੀ ਛੱਤ ਡਿੱਗ ਕੇ ਹੇਠਲੀ ਮੰਜ਼ਿਲ ਦੀ ਛੱਤ ਨੂੰ ਤੋੜਨ ਉਪਰੰਤ ਦੋਵਾਂ ਮੰਜ਼ਿਲਾਂ ਦਾ ਮਲਬਾ ਕਮਲਦੀਪ ਸਿੰਘ ਦੇ ਬੈਡ ’ਤੇ ਡਿੱਗਾ ਅਤੇ ਮਲਬਾ ਡਿੱਗਣ ਦੀ ਆਵਾਜ਼ ਸੁਣਦਿਆਂ ਹੀ ਪਰਿਵਾਰਕ ਜੀਆਂ ਤੇ ਆਂਢ ਗੁਆਂਢ ਦੇ ਲੋਕਾਂ ਵੱਲੋਂ ਜੱਦੋ ਜਹਿਦ ਕਰਕੇ ਕਮਲਦੀਪ ਸਿੰਘ ਨੂੰ ਮਲਬੇ ਹੇਠੋਂ ਬਾਹਰ ਕੱਢਿਆ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸਿਆਣਿਆਂ ਦਾ ਕਹਿਣਾ ਹੈ ਕਿ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਅਜਿਹੀ ਘਟਨਾ ਵਡਾਲਾ ਬਾਂਗਰ ਵਿਖੇ ਵੇਖਣ ਨੂੰ ਮਿਲੀ ਜਦੋਂ ਮੰਗਲਵਾਰ ਦੀ ਰਾਤ ਨੂੰ ਮੀਂਹ ਨਾਲ ਦੋ ਮੰਜ਼ਿਲਾਂ ਦੀਆਂ ਛੱਤਾਂ ਦਾ ਮਲਬਾ ਸੁੱਤੇ ਨੌਜਵਾਨ ’ਤੇ ਡਿੱਗਣ ਦੇ ਬਾਵਜੂਦ ਸੱਟਾਂ ਲੱਗਣ ਉਪਰੰਤ ਉਹ ਜਾਨੋਂ ਬਚ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਕਮਲਦੀਪ ਸਿੰਘ ਲਾਡਾ ਵਾਸੀ ਵਡਾਲਾ ਬਾਂਗਰ ਅਤੇ ਉਸ ਦੇ ਪਿਤਾ ਮਦਨ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਸਾਰਾ ਦਿਨ ਹੋਈ ਤੇਜ਼ ਬਾਰਿਸ਼ ਕਾਰਨ ਉਨ੍ਹਾਂ ਦੇ ਦੋ ਮੰਜ਼ਿਲੀ ਪੁਰਾਤਨ ਚੁਬਾਰੇ ਦੀ ਉੱਪਰ ਵਾਲੀ ਛੱਤ ਮੀਂਹ ਕਾਰਨ ’ਚੋਂ ਰਹੀ ਸੀ ਅਤੇ ਮੰਗਲਵਾਰ ਦੇਰ ਸ਼ਾਮ ਨੂੰ ਉਹਨਾਂ ਨੇ ਮੀਂਹ ਤੋਂ ਬਚਣ ਲਈ ਛੱਤ ਤੇ ਤਰਪਾਲ ਵੀ ਪਾਈ ਸੀ। ਮਦਨ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਜਦੋਂ ਉਸ ਦਾ ਪੁੱਤਰ ਕਮਲਦੀਪ ਸਿੰਘ ਆਪਣੇ ਕਮਰੇ ਵਿੱਚ ਬੈੱਡ ’ਤੇ ਸੁੱਤਾ ਸੀ ਤਾਂ ਸਾਢੇ 10 ਵਜੇ ਦੇ ਕਰੀਬ ਅਚਾਨਕ ਘਰ ਦੀ ਦੂਸਰੀ ਮੰਜ਼ਿਲ ਦੀ ਛੱਤ ਡਿੱਗ ਕੇ ਹੇਠਲੀ ਮੰਜ਼ਿਲ ਦੀ ਛੱਤ ਨੂੰ ਤੋੜਨ ਉਪਰੰਤ ਦੋਵਾਂ ਮੰਜ਼ਿਲਾਂ ਦਾ ਮਲਬਾ ਕਮਲਦੀਪ ਸਿੰਘ ਦੇ ਬੈਡ ’ਤੇ ਡਿੱਗਾ ਅਤੇ ਮਲਬਾ ਡਿੱਗਣ ਦੀ ਆਵਾਜ਼ ਸੁਣਦਿਆਂ ਹੀ ਪਰਿਵਾਰਕ ਜੀਆਂ ਤੇ ਆਂਢ ਗੁਆਂਢ ਦੇ ਲੋਕਾਂ ਵੱਲੋਂ ਜੱਦੋ ਜਹਿਦ ਕਰਕੇ ਕਮਲਦੀਪ ਸਿੰਘ ਨੂੰ ਮਲਬੇ ਹੇਠੋਂ ਬਾਹਰ ਕੱਢਿਆ।
ਇਸ ਦੌਰਾਨ ਕਮਲਦੀਪ ਦੀਆਂ ਲੱਤਾਂ ਅਤੇ ਮੋਢਿਆਂ ’ਤੇ ਗੰਭੀਰ ਸੱਟਾਂ ਲੱਗੀਆਂ।
ਇਸ ਮੌਕੇ ਕਮਲਦੀਪ ਸਿੰਘ ਨੇ ਦੱਸਿਆ ਕਿ ਹਰ ਰੋਜ਼ ਉਹ ਪੱਖੇ ਦੀ ਹਵਾ ਲੈਣ ਲਈ ਪੱਖੇ ਵਾਲੀ ਸਾਈਡ ’ਤੇ ਸੌਂਦਾ ਸੀ ਜਦ ਕਿ ਅੱਜ ਰਾਤ ਮੌਸਮ ਠੰਢਾ ਹੋਣ ਕਾਰਨ ਉਸ ਨੇ ਆਪਣੀ ਦਿਸ਼ਾ ਬਦਲ ਲਈ ਅਤੇ ਰਾਤ ਨੂੰ ਦੋਹਾਂ ਮੰਜ਼ਿਲਾਂ ਦਾ ਮਲਬੇ ਦੀ ਉੱਪਰਲੀ ਛੱਤ ਦੇ ਸਤੀਰ ਅਤੇ ਹੇਠਲੀ ਛੱਤ ਦਾ ਗਾਡਰ ਉਸ ਦੀਆਂ ਲੱਤਾਂ ’ਤੇ ਆ ਡਿੱਗਾ ਅਤੇ ਮਲਬੇ ਨਾਲ ਬੈਡ ਟੁੱਟਣ ਕਰਕੇ ਉਸ ਦੀਆਂ ਲੱਤਾਂ ਵੀ ਟੁੱਟਣ ਤੋਂ ਬਚ ਗਈਆਂ ਉਸਨੇ ਦੱਸਿਆ ਕਿ ਅੱਜ ਉਹ ਪਹਿਲੀ ਵਾਰ ਇਸ ਪਾਸੇ ਸੁੱਤਾ ਸੀ ਜੇਕਰ ਉਹ ਪਹਿਲਾਂ ਵਾਂਗ ਸੁੱਤਾ ਹੁੰਦਾ ਤਾਂ ਉਸ ਦੇ ਸਿਰ ਤੇ ਮਲਬਾ ਡਿੱਗਣ ਕਰਕੇ ਉਸ ਦੀ ਮੌਤ ਹੋ ਸਕਦੀ ਸੀ।
ਇਸ ਮੌਕੇ ਮਦਨ ਸਿੰਘ, ਪੰਜਾਬੀ ਲੋਕ ਕਲਾ ਮੰਚ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ , ਅਮਨ ਕੁਮਾਰ ਨੇ ਦੱਸਿਆ ਕਿ ਦੋ ਛੱਤਾਂ ਦਾ ਮਲਬਾ ਡਿੱਗਣ ਦੇ ਬਾਵਜੂਦ ਵੀ ਕਮਲਦੀਪ ਸਿੰਘ ਦਾ ਜਾਨੀ ਨੁਕਸਾਨ ਨਾ ਹੋਣਾ ਇੱਕ ਵੱਡਾ ਕ੍ਰਿਸ਼ਮਾ ਹੈ। ਉਹਨਾਂ ਦੱਸਿਆ ਕਿ ਦੋਵਾਂ ਛੱਤਾਂ ਦਾ ਮਲਬਾ ਟਿਕਣ ਨਾਲ ਜਿੱਥੇ ਘਰ ਦਾ ਘਰੇਲੂ ਸਾਮਾਨ ਅਤੇ ਦੂਸਰੀ ਮੰਜ਼ਿਲ ਤੇ ਕਮਰੇ ਵਿੱਚ ਬਣਾਏ ਗਏ ਬਿਊਟੀ ਪਾਰਲਰ ਦਾ ਸਾਰਾ ਸਾਮਾਨ ਵੀ ਮਲਬੇ ਹੇਠਾਂ ਆਉਣ ਕਰਕੇ ਨਸ਼ਟ ਹੋ ਗਿਆ। ਇਸ ਮੌਕੇ ਉਹਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਡਿੱਗੇ ਕਮਰਿਆਂ ਦੇ ਨਿਰਮਾਣ ਲਈ ਗਰਾਂਟ ਅਤੇ ਘਰੇਲੂ ਨੁਕਸਾਨ ਹੋਣ ਦੀ ਮਾਲੀ ਸਹਾਇਤਾ ਕੀਤੀ ਜਾਵੇ।