- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧਵਾਰ ਬਾਅਦ ਦੁਪਹਿਰ ਕਲਾਨੌਰ ਤੋਂ ਰੁਡਿਆਣਾ ਟੀ ਪੁਆਇੰਟ ਸੜਕ ਰਾਹੀਂ ਸਾਈਕਲ ’ਤੇ ਆਪਣੀ ਡਿਊਟੀ ਖ਼ਤਮ ਕਰਕੇ ਪਿੰਡ ਨੂੰ ਜਾ ਰਹੇ ਦੋ ਬੱਚੀਆਂ ਦੇ ਬਾਪ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਪੁਲਿਸ ਥਾਣਾ ਕਲਾਨੌਰ ਘਟਨਾ ਸਥਾਨ ’ਤੇ ਪਹੁੰਚੀ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬੁੱਧਵਾਰ ਬਾਅਦ ਦੁਪਹਿਰ ਕਲਾਨੌਰ ਤੋਂ ਰੁਡਿਆਣਾ ਟੀ ਪੁਆਇੰਟ ਸੜਕ ਰਾਹੀਂ ਸਾਈਕਲ ’ਤੇ ਆਪਣੀ ਡਿਊਟੀ ਖ਼ਤਮ ਕਰਕੇ ਪਿੰਡ ਨੂੰ ਜਾ ਰਹੇ ਦੋ ਬੱਚੀਆਂ ਦੇ ਬਾਪ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਪੁਲਿਸ ਥਾਣਾ ਕਲਾਨੌਰ ਘਟਨਾ ਸਥਾਨ ’ਤੇ ਪਹੁੰਚੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨਿਹੰਗ ਸਿੰਘ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਬੇਟਾ ਬਲਜੀਤ ਸਿੰਘ (30) ਪੁੱਤਰ ਬਲਵਿੰਦਰ ਸਿੰਘ ਵਾਸੀ ਅਗਵਾਨ ਜੋ ਕਲਾਨੌਰ ਡੇਰਾ ਬਾਬਾ ਨਾਨਕ ਮਾਰਗ ਤੇ ਲੱਗੇ ਪਲਾਂਟ ਤੇ ਮਿਹਨਤ ਮਜਦੂਰੀ ਕਰਦਾ ਸੀ ਅੱਜ ਬਾਅਦ ਦੁਪਹਿਰ ਜਦੋਂ ਉਹ ਪਲਾਂਟ ਤੋਂ ਡਿਊਟੀ ਖ਼ਤਮ ਕਰਕੇ ਸਾਈਕਲ ਰਾਹੀਂ ਪਿੰਡ ਅਗਵਾਨ ਜਾ ਰਿਹਾ ਸੀ ਕਿ ਇਸ ਦੌਰਾਨ ਕਿਸੇ ਅਨਪਛਾਤੇ ਵਾਹਨ ਡੀ ਲਪੇਟ ਵਿੱਚ ਆਉਣ ਕਰਕੇ ਬਲਜੀਤ ਸਿੰਘ ਦੀ ਮੌਤ ਹੋ ਗਈ। ਸਤਨਾਮ ਸਿੰਘ ਨੂੰ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਨੂੰ ਬਿਆਨ ਦਰਜ ਕਰਵਾ ਦਿੱਤੇ ਗਏ।
ਇਸ ਮੌਕੇ ਸਤਨਾਮ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਦੀਆਂ ਦੋ ਛੋਟੀਆਂ ਪੁੱਤਰੀਆਂ ਹਨ। ਇਸ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸਐਚ ਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।