- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਏਰੀਏ ਨਾਲ ਸੰਬੰਧਿਤ 200 ਬਟਾਲੀਅਨ ਦੀ ਬੀਓਪੀ ਕਸੋਵਾਲ ਦੇ ਨੇੜਿਓਂ ਦੇਸ਼ ਦੀ ਸਰਹੱਦ ਦੀ ਰਾਖੀ ਕਰ ਰਹੀ ਆਰਮੀ ਦੀ 22 ਰਾਜਪੂਤਾਨਾ ਦੇ ਚੌਕਸ ਜਵਾਨਾਂ ਵੱਲੋਂ ਸਰਹੱਦੀ ਖੇਤਾਂ ਵਿੱਚੋਂ ਹਥਿਆਰ ਚੁੱਕਣ ਆਏ ਦੋ ਨੌਜਵਾਨਾਂ ਨੂੰ ਹਥਿਆਰ ਸਮੇਤ ਕਾਬੂ ਕੀਤਾ ਗਿਆ।

ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ : ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਏਰੀਏ ਨਾਲ ਸੰਬੰਧਿਤ 200 ਬਟਾਲੀਅਨ ਦੀ ਬੀਓਪੀ ਕਸੋਵਾਲ ਦੇ ਨੇੜਿਓਂ ਦੇਸ਼ ਦੀ ਸਰਹੱਦ ਦੀ ਰਾਖੀ ਕਰ ਰਹੀ ਆਰਮੀ ਦੀ 22 ਰਾਜਪੂਤਾਨਾ ਦੇ ਚੌਕਸ ਜਵਾਨਾਂ ਵੱਲੋਂ ਸਰਹੱਦੀ ਖੇਤਾਂ ਵਿੱਚੋਂ ਹਥਿਆਰ ਚੁੱਕਣ ਆਏ ਦੋ ਨੌਜਵਾਨਾਂ ਨੂੰ ਹਥਿਆਰ ਸਮੇਤ ਕਾਬੂ ਕੀਤਾ ਗਿਆ।
ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਪੁਸ਼ਟੀ ਕਰਦਿਆਂ ਹੋਇਆਂ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਪਾਰਟੀ ਧਰਮਕੋਟ ਨੂੰ ਗਸ਼ਤ ਵਾਸਤੇ ਜਾ ਰਹੀ ਸੀ ਕਿ ਇਸ ਦੌਰਾਨ ਆਰਮੀ ਦੇ 22 ਰਾਜਪੂਤਾ ਦੇ ਅਧਿਕਾਰੀ ਵੱਲੋਂ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਕਸੋਵਾਲ ਦੇ ਕਿਸਾਨ ਦੇ ਖੇਤ ਵਿੱਚੋਂ ਦੋ ਸ਼ੱਕੀ ਵਿਅਕਤੀ ਕਾਬੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਇੱਕ ਗਲੌਕ ਪਿਸਟਲ ਅਤੇ 7 ਮੈਗਜ਼ੀਨ ਬਰਾਮਦ ਕੀਤੇ ਗਏ ।
ਇਸ ਸਬੰਧੀ ਐਸਐਚ ਓ ਅਸ਼ੋਕ ਕੁਮਾਰ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਰਾਹੁਲ ਪ੍ਰੀਤ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ ਸੋਹੀਆਂ ਅਤੇ ਰਵੀ ਰਾਜਪੂਤ ਪੁੱਤਰ ਆਕਾਸ਼ ਰਾਜ ਰਾਜਪੂਤ ਵਾਸੀ ਅਬੇਪੁਰ ਪੰਚਕੂਲਾ ਵਜੋਂ ਹੋਈ। ਇਹਨਾਂ ਉਕਤ ਵਿਅਕਤੀਆਂ ਆਰਮਜ ਐਕਟ ਐਕਟ ਅਤੇ ਅਤੇ ਅਤੇ ਸਰਹੱਦ ਤੇ ਹਵਾਈ ਉਲੰਘਣਾ ਐਕਟ ਦਾ ਮਾਮਲਾ ਦਰਜ ਕਰਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।