- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਗਊਸ਼ਾਲਾ ਵਿੱਚ ਗਾਵਾਂ ਦਾ ਇਲਾਜ ਕਰ ਰਹੇ ਮਨਦੀਪ ਸਿੰਘ ਵੈਟਰਨਰੀ ਇੰਸਪੈਕਟਰ ਨੇ ਦੱਸਿਆ ਗਊਸ਼ਾਲਾ ਵਿੱਚ ਬਜ਼ੁਰਗ ਅਤੇ ਬਿਮਾਰ ਗਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਗਊਸ਼ਾਲਾ ਵਿੱਚ ਬਾਰਿਸ਼ ਦਾ ਪਾਣੀ ਹੋਣ ਕਾਰਨ ਚਿੱਕੜ ਕਾਰਨ ਬਿਮਾਰ ਹੋਈਆਂ ਗਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਇਤਿਹਾਸਿਕ ਕਸਬਾ ਕਲਾਨੌਰ ਦੇ ਸਾਲੇ ਚੱਕ ਰੋਡ ਤੇ ਬੇਸਹਾਰਾ ਗਾਵਾਂ ਲਈ ਬਣਾਈ ਗਈ ਜ਼ਿਲਾ ਪੱਧਰੀ ਗਊਸ਼ਾਲਾ ਕੈਂਟਲ ਪਾਉਂਡ) ਵਿੱਚ ਸ਼ਨਿਚਰਵਾਰ ਨੂੰ ਦੋ ਵੱਛਿਆਂ ਅਤੇ ਦੋ ਗਾਵਾਂ ਸਮੇਤ ਚਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਬਰਸਾਤੀ ਮੌਸਮ ਦੇ ਚੱਲਦਿਆਂ ਗਊਸ਼ਾਲਾ ਵਿੱਚ ਮਰਨ ਵਾਲੀਆਂ ਗਾਵਾਂ ਦਾ ਅੰਕੜਾ 80 ਦੇ ਕਰੀਬ ਪੁੱਜ ਗਿਆ ਹੈ।
ਸ਼ਨਿੱਚਰਵਾਰ ਨੂੰ ਗਊਸ਼ਾਲਾ ਵਿੱਚ ਮਰੇ ਪਸ਼ੂਆਂ ਸਬੰਧੀ ਜਦੋਂ ਗਊਸ਼ਾਲਾ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਗਊਸ਼ਾਲਾ ਵਿੱਚ ਤੈਨਾਤ ਵੈਟਰਨਰੀ ਵਿਭਾਗ ਦੇ ਡਾਕਟਰਾਂ ਵੱਲੋਂ ਬਿਮਾਰ ਗਾਵਾਂ ਨੂੰ ਸਿਕੰਜਿਆਂ ਦੇ ਸਹਾਰੇ ਉਠਾ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਗਊਸ਼ਾਲਾ ਕਲਾਨੌਰ ਵਿੱਚ ਇਸ ਵੇਲੇ 400 ਦੇ ਕਰੀਬ ਬੇਸਹਾਰਾ ਗਾਵਾਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਗਊ ਭਗਤ ਡਾਕਟਰ ਸੁਰਜੀਤ ਤੋਂ ਇਲਾਵਾ ਹੋਰ ਗਊ ਭਗਤਾਂ ਨੇ ਦੱਸਿਆ ਕਿ ਗਉਸ਼ਾਲਾ ਵਿੱਚ ਪ੍ਰਬੰਧਾਂ ਦੀ ਘਾਟ ਹੋਣ ਕਾਰਨ ਦਿਨੋ ਦਿਨ ਬੇਸਹਾਰਾ ਗਾਵਾਂ ਦੀ ਮੌਤ ਦਰ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਗਊ ਭਗਤਾਂ ਵਿੱਚ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ।
ਇਸ ਸਬੰਧੀ ਗਊਸ਼ਾਲਾ ਵਿੱਚ ਗਾਵਾਂ ਦਾ ਇਲਾਜ ਕਰ ਰਹੇ ਮਨਦੀਪ ਸਿੰਘ ਵੈਟਰਨਰੀ ਇੰਸਪੈਕਟਰ ਨੇ ਦੱਸਿਆ ਗਊਸ਼ਾਲਾ ਵਿੱਚ ਬਜ਼ੁਰਗ ਅਤੇ ਬਿਮਾਰ ਗਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਗਊਸ਼ਾਲਾ ਵਿੱਚ ਬਾਰਿਸ਼ ਦਾ ਪਾਣੀ ਹੋਣ ਕਾਰਨ ਚਿੱਕੜ ਕਾਰਨ ਬਿਮਾਰ ਹੋਈਆਂ ਗਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਮੌਕੇ ਗਊਆਂ ਦੀ ਦੇਖਭਾਲ ਕਰ ਰਹੇ ਰਣਧੀਰ ਸਿੰਘ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਪਿਛਲੇ ਦਿਨੀ ਰਿਆਲੀ ਬੰਗਾਲੀ ਦੇ ਬਾਬਿਆਂ ਵੱਲੋਂ ਗਊਸ਼ਾਲਾ ਵਿੱਚ ਸੜਕ ਹਾਦਸੇ ਵਿੱਚ ਜਖਮੀ ਹੋਈ ਗਾਂ ਦਾ ਇਲਾਜ ਕਰਨ ਲਈ ਲਿਆਂਦਾ ਗਿਆ ਸੀ ਜਿਸ ਦਾ ਪਿਛਲੇ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਕਿ ਅੱਜ ਗਾਂ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਚਿੱਕੜ ਨਾਲ ਬਿਮਾਰ ਹੋਈ ਗਾਂ ਅਤੇ ਬਾਰਸਾਂ ਦੌਰਾਨ ਚਿੱਕੜ ਵਿੱਚ ਫਸੇ ਰਹੇ ਦੋ ਵੱਛਿਆਂ ਸਮੇਤ ਚਾਰ ਦੀ ਮੌਤ ਹੋਈ ਹੈ।
ਇਸ ਮੌਕੇ ਉਹਨਾਂ ਦੱਸਿਆ ਕਿ ਧੁੱਪਾਂ ਲੱਗਣ ਉਪਰੰਤ ਪ੍ਰਸ਼ਾਸਨ ਵੱਲੋਂ ਗਊਸ਼ਾਲਾ ਦੇ ਚੌਗਿਰਦੇ ਦੀ ਸਫਾਈ ਕਰਵਾਈ ਗਈ ਹੈ। ਪ੍ਰੰਤੂ ਅੱਜ ਸ਼ਨੀਚਰਵਾਰ ਫਿਰ ਬਾਰਸ ਪੈ ਗਈ ਸੀ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਧੁੱਪਾਂ ਲੱਗਣ ਤੇ ਗਊਸ਼ਾਲਾ ਦੇ ਚੌਗਿਰਦੇ ਵਿੱਚੋਂ ਚਿੱਕੜ ਸੁੱਕਣ ਨਾਲ ਬੇਸਹਾਰਾ ਗਾਵਾਂ ਨੂੰ ਵੱਡੀ ਰਾਹਤ ਮਿਲੇਗੀ।।