- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀਬੀਆਈ ਵਲੋਂ ਅੱਜ ਮੁੱਖ ਮੰਤਰੀ ਕੈੰਪ ਆਫ਼ਿਸ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿੱਚ ਕੀਤੀ ਗਈ ਛਾਪੇਮਾਰੀ ਦੇ ਤਹਿਤ ਮੰਗਲਵਾਰ ਰਾਤ ਮੁੱਖ ਮੰਤਰੀ ਆਫ਼ਿਸ ਵਿੱਚ ਓਐੱਸਡੀ ਰਹੇ ਗੁਰਦਾਸਪੁਰ ਸਥਿਤ ਡਾ. ਰੋਮੀ ਰਾਜਾ ਮਹਾਜਨ ਦੇ ਨਿਵਾਸ 'ਤੇ ਵੀ ਛਾਪੇਮਾਰੀ ਕੀਤੀ ਗਈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀਬੀਆਈ ਵਲੋਂ ਅੱਜ ਮੁੱਖ ਮੰਤਰੀ ਕੈੰਪ ਆਫ਼ਿਸ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿੱਚ ਕੀਤੀ ਗਈ ਛਾਪੇਮਾਰੀ ਦੇ ਤਹਿਤ ਮੰਗਲਵਾਰ ਰਾਤ ਮੁੱਖ ਮੰਤਰੀ ਆਫ਼ਿਸ ਵਿੱਚ ਓਐੱਸਡੀ ਰਹੇ ਗੁਰਦਾਸਪੁਰ ਸਥਿਤ ਡਾ. ਰੋਮੀ ਰਾਜਾ ਮਹਾਜਨ ਦੇ ਨਿਵਾਸ 'ਤੇ ਵੀ ਛਾਪੇਮਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਸਮੇਤ ਜਿੰਨ੍ਹਾਂ 6 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ
ਗੁਰਦਾਸਪੁਰ ਨਿਵਾਸੀ ਡਾ. ਰੋਮੀ ਰਾਜਾ ਦਾ ਨਾਮ ਵੀ ਸ਼ਾਮਲ
ਸੀਬੀਆਈ ਨੇ ਡਾ. ਰੋਮੀ ਰਾਜਾ ਦੇ ਗੁਰਦਾਸਪੁਰ ਸਥਿਤ ਘਰ 'ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸੀਬੀਆਈ ਨੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਰਾਜ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਇਸੇ ਕੜੀ ਤਹਿਤ ਡਾ. ਰੋਮੀ ਰਾਜਾ ਦੇ ਗੁਰਦਾਸਪੁਰ ਸਥਿਤ ਘਰ 'ਤੇ ਵੀ ਛਾਪੇਮਾਰੀ ਕੀਤੀ ਗਈ।
ਹਾਲਾਂਕਿ, ਉੱਥੇ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਜਾਣ ਬਾਰੇ ਕੋਈ ਖ਼ਬਰ ਨਹੀਂ। ਜਿਕਰਯੋਗ ਹੈ ਕਿ ਡਾ. ਰੋਮੀ ਰਾਜਾ ਕੁਝ ਸਮੇਂ ਤੋਂ ਚੰਡੀਗੜ੍ਹ ਵਿੱਚ ਰਹਿ ਰਹੇ ਸਨ ਅਤੇ ਬੀਤੀ 30 ਸਤੰਬਰ ਨੂੰ ਸਿਹਤ ਵਿਭਾਗ ਤੋਂ ਬਤੌਰ ਮੈਡੀਕਲ ਕਮਿਸ਼ਨਰ ਸੇਵਾਮੁਕਤ ਹੋਏ ਸਨ। ਉਹਨਾਂ ਦੀ ਰਿਟਾਇਰਮੈਂਟ ਪਾਰਟੀ ਵਿੱਚ ਰਾਜਬੀਰ ਸਿੰਘ ਘੁੰਮਣ ਉਚੇਚੇ ਤੌਰ ਪਹੁੰਚੇ ਸਨ।