
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ ਡਕੈਤੀ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਛੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਦੋ .30 ਬੋਰ ਪਿਸਤੌਲ, ਮੈਗਜ਼ੀਨ, ਨੌਂ ਕਾਰਤੂਸ, ਇੱਕ ਕਿਰਪਾਨ ਅਤੇ ਤਿੰਨ ਦਾਤਰ ਬਰਾਮਦ ਕੀਤੇ ਗਏ ਹਨ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ ਡਕੈਤੀ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਛੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਦੋ .30 ਬੋਰ ਪਿਸਤੌਲ, ਮੈਗਜ਼ੀਨ, ਨੌਂ ਕਾਰਤੂਸ, ਇੱਕ ਕਿਰਪਾਨ ਅਤੇ ਤਿੰਨ ਦਾਤਰ ਬਰਾਮਦ ਕੀਤੇ ਗਏ ਹਨ।
ਐੱਸਪੀ ਮਨੋਜ ਠਾਕੁਰ ਨੇ ਦੱਸਿਆ ਕਿ ਥਾਣਾ ਦੀਨਾਨਗਰ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਾਣਾ ਮੰਡੀ ਪਨਿਆੜ ਨੇੜੇ ਸੀਮਿੰਟ ਦੀ ਛੱਤ ਵਾਲੀ ਥਾਂ ’ਤੇ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਕੁਝ ਵਿਅਕਤੀ ਹਥਿਆਰਾਂ ਸਮੇਤ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘੇਰਾਬੰਦੀ ਕੀਤੀ ਅਤੇ ਕਾਰ ਸਮੇਤ ਛੇ ਜਣਿਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹਥਿਆਰ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ।
ਮੁਲਜ਼ਮਾਂ ਦੀ ਪਛਾਣ ਦੀਪਕ ਮਲਹੋਤਰਾ ਉਰਫ਼ ਸੌਰਵ ਵਾਸੀ ਪਠਾਨਕੋਟ, ਸ਼ੇਰਪ੍ਰੀਤ ਸਿੰਘ ਉਰਫ਼ ਗੁਲਾਬਾ ਵਾਸੀ ਅੰਮ੍ਰਿਤਸਰ, ਪੰਕਜ ਸ਼ਰਮਾ ਉਰਫ਼ ਕਾਕਾ ਵਾਸੀ ਦੀਨਾਨਗਰ, ਰਾਹੁਲ ਕੁਮਾਰ ਉਰਫ਼ ਰੋਟਾ ਵਾਸੀ ਪਠਾਨਕੋਟ, ਸਾਹਿਲ ਸੈਨੀ ਵਾਸੀ ਤਾਰਾਗੜ੍ਹ ਅਤੇ ਸੰਨੀ ਉਰਫ਼ ਰਾਜਾ ਵਾਸੀ ਨਵਾਂ ਪਿੰਡ ਬਹਾਦੁਰ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਦੀਪਕ ਖ਼ਿਲਾਫ਼ ਪਹਿਲਾਂ ਪੰਜ ਕੇਸ ਦਰਜ ਹਨ, ਜਿਨ੍ਹਾਂ ਵਿੱਚ ਧਾਰਾ 307, ਅਸਲਾ ਅਤੇ ਐੱਨਡੀਪੀਐੱਸ ਐਕਟ ਦੇ ਮਾਮਲੇ ਸ਼ਾਮਲ ਹਨ। ਸ਼ੇਰਪ੍ਰੀਤ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਲੁੱਟ ਅਤੇ ਅਸਲਾ ਐਕਟ ਸਮੇਤ ਅੱਠ ਕੇਸ ਦਰਜ ਹਨ। ਪੰਕਜ ਖ਼ਿਲਾਫ਼ ਐੱਨਡੀਪੀਐੱਸ ਐਕਟ ਦਾ ਕੇਸ ਹੈ। ਰਾਹੁਲ ਖ਼ਿਲਾਫ਼ ਕੁੱਟਮਾਰ ਤੇ ਐੱਨਡੀਪੀਐੱਸ ਐਕਟ ਸਮੇਤ 10, ਸਾਹਿਲ ਖ਼ਿਲਾਫ਼ ਪੰਜ ਅਤੇ ਸੰਨੀ ਖ਼ਿਲਾਫ਼ ਧਾਰਾ 307 ਤੇ ਅਸਲਾ ਐਕਟ ਦੇ ਦੋ ਕੇਸ ਦਰਜ ਹਨ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।