ਫਾਰਮੇਸੀ ਤੇ ਫਾਰਮਾਸਿਊਟੀਕਲ ਟੈਕਨੋਲੋਜੀ ਵਿਸ਼ੇ 'ਤੇ ਗੈਸਟ ਲੈਕਚਰ ਕਰਵਾਇਆ ਗੋਲਡਨ ਕਾਲਜ ਆਫ਼ ਫਾਰਮੇਸੀ ਵਿਖੇ ਫਾਰਮੇਸੀ ਤੇ ਫਾਰਮਾਸਿਊਟੀਕਲ ਟੈਕਨੋਲੋਜੀ ਵਿਸ਼ੇ 'ਤੇ ਗੈਸਟ ਲੈਕਚਰ ਆਯੋਜਿਤ
Publish Date: Tue, 22 Sep 2026 04:21 PM (IST)
Updated Date: Tue, 22 Sep 2026 04:24 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਦਾਸਪੁਰ ਦੇ ਅਧੀਨ ਆਉਂਦੇ ਗੋਲਡਨ ਕਾਲਜ ਆਫ਼ ਫਾਰਮੇਸੀ ਵਿੱਚ ਫਾਰਮੇਸੀ ਅਤੇ ਫਾਰਮਾਸਿਊਟੀਕਲ ਟੈਕਨੋਲੋਜੀ ਦੀ ਮਹੱਤਤਾ ਅਤੇ ਸਮਾਜ ਵਿੱਚ ਇਸ ਦੀ ਭੂਮਿਕਾ ਤੇ ਇੱਕ ਵਿਸ਼ੇਸ਼ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸੌਰਵ ਕਾਲਰਾ, ਐੱਮ.ਫਾਰਮ, ਪੀਐੱਚਡੀ, ਡਿਪਾਰਟਮੈਂਟ ਆਫ਼ ਫਾਰਮਾਸਿਊਟੀਕਲ ਟੈਕਨੋਲੋਜੀ, ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਨੇ ਮੁੱਖ ਵਕਤਾ ਵਜੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਆਪਣੇ ਵਿਆਖਿਆਨ ਦੌਰਾਨ ਡਾ. ਸੌਰਵ ਕਾਲਰਾ ਨੇ ਫਾਰਮੇਸੀ ਦੇ ਖੇਤਰ ਦੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ, ਦਵਾਈਆਂ ਦੇ ਵਿਕਾਸ ਅਤੇ ਨਿਰਮਾਣ ਅਤੇ ਫਾਰਮਾਸਿਊਟੀਕਲ ਟੈਕਨੋਲੋਜੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਆਧੁਨਿਕ ਸਿਹਤ ਪ੍ਰਣਾਲੀ ਵਿੱਚ ਫਾਰਮੇਸੀ ਸਿਰਫ਼ ਦਵਾਈਆਂ ਦੀ ਵੰਡ ਤੱਕ ਸੀਮਿਤ ਨਹੀਂ ਹੈ, ਸਗੋਂ ਦਵਾਈਆਂ ਦੀ ਖੋਜ, ਵਿਕਾਸ, ਗੁਣਵੱਤਾ, ਪ੍ਰਭਾਵਸ਼ੀਲਤਾ ਅਤੇ ਸੁਰੱਖਿਅਤ ਵਰਤੋਂ ਵਿੱਚ ਵੀ ਇਸ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਫਾਰਮਾਸਿਊਟੀਕਲ ਟੈਕਨੋਲੋਜੀ ਦੇ ਖੇਤਰ ਵਿੱਚ ਹੋ ਰਹੇ ਨਵੀਨਤਮ ਵਿਕਾਸ ਅਤੇ ਇਸ ਖੇਤਰ ਵਿੱਚ ਵਿਦਿਆਰਥੀਆਂ ਲਈ ਉਪਲਬਧ ਸਿੱਖਿਆ ਅਤੇ ਕਰੀਅਰ ਸੰਭਾਵਨਾਵਾਂ ਤੇ ਵੀ ਰੌਸ਼ਨੀ ਪਾਈ। ਇਸ ਨਾਲ ਵਿਦਿਆਰਥੀਆਂ ਨੂੰ ਫਾਰਮੇਸੀ ਅਤੇ ਫਾਰਮਾਸਿਊਟੀਕਲ ਟੈਕਨੋਲੋਜੀ ਦੀ ਵਿਹਾਰਕ ਮਹੱਤਤਾ ਨੂੰ ਸਮਝਣ ਅਤੇ ਇਸ ਖੇਤਰ ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਬਿਹਤਰ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੀ। ਕਾਲਜ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਅਤੇ ਚੀਫ਼ ਮੈਨੇਜਿੰਗ ਡਾਇਰੈਕਟਰ ਡਾ. ਰਾਘਵ ਮਹਾਜਨ ਨੇ ਡਾ. ਸੌਰਵ ਕਾਲਰਾ ਦਾ ਉਨ੍ਹਾਂ ਦੇ ਬਹੁਮੁੱਲੇ ਸਮੇਂ ਅਤੇ ਗਿਆਨ ਸਾਂਝਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੋਲਡਨ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਮਸੀਹ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।