ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਫਲਾਹੀ ਸਾਹਿਬ ਵਿਖੇ ਵਿਸ਼ਾਲ ਜੋੜ ਮੇਲਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਫਲਾਹੀ ਸਾਹਿਬ ਵਿਖੇ ਵਿਸ਼ਾਲ ਜੋੜ ਮੇਲਾ
Publish Date: Sat, 19 Sep 2026 07:22 PM (IST)
Updated Date: Sun, 20 Sep 2026 04:06 AM (IST)
ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਜੁੜੇ ਇਤਿਹਾਸਕ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਤਿਹਾਸ ਅਨੁਸਾਰ ਇਸ ਜਗ੍ਹਾ ਤੇ ਵਿਆਹ ਤੋਂ ਅਗਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੈਰ ਕਰਦਿਆਂ ਇਸ ਅਸਥਾਨ ਤੇ ਪਹੁੰਚੇ ਸਨ ਅਤੇ ਇੱਥੇ ਹੀ ਉਹਨਾਂ ਨੇ ਦਾਤਣ ਅਤੇ ਇਸ਼ਨਾਨ ਕੀਤਾ। ਵਿਸ਼ਾਲ ਪੰਡਾਲ ਵਿੱਚ ਹੋਏ ਧਾਰਮਿਕ ਸਮਾਗਮ ਦੌਰਾਨ ਸਮੁੱਚਾ ਵਾਤਾਵਰਨ ਗੁਰਬਾਣੀ, ਗੁਰੂ ਇਤਿਹਾਸ ਅਤੇ ਧਾਰਮਿਕ ਰੰਗ ਵਿੱਚ ਰੰਗਿਆ ਰਿਹਾ।ਜੋੜ ਮੇਲੇ ਵਿੱਚ ਬਾਬਾ ਕੁਲਵੰਤ ਸਿੰਘ ਲੱਖੋਰਾਹ, ਬਾਬਾ ਪ੍ਰਿਤਪਾਲ ਸਿੰਘ ਰਸੂਲਪੁਰ ਨਹਿਰਾਂ, ਬਾਬਾ ਰਘਬੀਰ ਸਿੰਘ ਖਿਆਲੇ ਵਾਲੇ ਤਰਨਾ ਦਲ ਅਤੇ ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਹਰੀ ਸਿੰਘ ਸਮੇਤ ਕਈ ਸੰਤ-ਮਹਾਂਪੁਰਸ਼ਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਦਲੇਰ ਸਿੰਘ ਵੱਲੋਂ ਪਹੁੰਚੇ ਸੰਤ-ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਗਿਆ।ਧਾਰਮਿਕ ਦੀਵਾਨਾਂ ਵਿੱਚ ਵੱਖ-ਵੱਖ ਕਵੀਸ਼ਰੀ ਅਤੇ ਢਾਡੀ ਜਥਿਆਂ ਵੱਲੋਂ ਆਪਣੀਆਂ ਵਾਰਾਂ ਅਤੇ ਕਵੀਸ਼ਰੀਆਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਗੁਰਦੀਪ ਸਿੰਘ ਵੜੈਚ, ਨਿਸ਼ਾਨ ਸਿੰਘ ਪਾਰਸ, ਗਿਆਨ ਸਿੰਘ ਲੀਲ ਕਲਾਂ, ਸੁਖਵਿੰਦਰ ਸਿੰਘ ਦਰਦੀ, ਬਲਕਾਰ ਸਿੰਘ ਰਮਦਾਸ, ਅਨੂਪ ਸਿੰਘ ਸੋਹਲ, ਜਸਵਿੰਦਰ ਸਿੰਘ ਭਾਗੋਵਾਲ, ਅੰਗਰੇਜ਼ ਸਿੰਘ ਦਮੋਦਰ, ਸਤਨਾਮ ਸਿੰਘ ਮਹਿਤਾ, ਸਾਹਿਬ ਸਿੰਘ, ਮੋਹਨ ਸਿੰਘ, ਮਹਿਤਾਬ ਸਿੰਘ ਲੀਲ ਕਲਾਂ, ਕੁਲਬੀਰ ਸਿੰਘ ਪਾਰਸ, ਹਰਬੰਸ ਕੌਰ, ਧੰਨਾ ਸਿੰਘ, ਸੁਖਵਿੰਦਰ ਸਿੰਘ ਭਾਂਬੜੀ, ਕਰਤਾਰ ਸਿੰਘ ਕੋਟਲਾ ਸ਼ਾਹੀਆ, ਮੰਗਲ ਸਿੰਘ ਦਿਆਲਗੜ੍ਹ, ਕੁਲਵੰਤ ਸਿੰਘ ਘਣੀਏ ਕੇ ਬਾਂਗਰ, ਬਲਬੀਰ ਸਿੰਘ ਗੁਰਦਾਸਪੁਰੀ, ਸਕੱਤਰ ਸਿੰਘ ਪੰਡੋਰੀ, ਹਰਪਾਲ ਸਿੰਘ ਕਵੀਸ਼ਰ, ਸਵਿੰਦਰ ਸਿੰਘ ਨਾਨਕ ਚੱਕ, ਲਖਵਿੰਦਰ ਕੌਰ, ਚੈਂਚਲ ਸਿੰਘ, ਕੁਲਵੰਤ ਸਿੰਘ ਰਾਹੀ, ਅਜੀਤ ਸਿੰਘ ਚੌਧਰੀਆਲ, ਹਰਦੀਪ ਸਿੰਘ ਵੈਰੋਨੰਗਲ, ਬਲਵਿੰਦਰ ਸਿੰਘ ਗਹਿਰੀ ਗੜਗੱਜ, ਕੁਲਵੰਤ ਸਿੰਘ ਮਿਠਵਾਂ, ਗੁਰਦੀਪ ਸਿੰਘ ਖੋਜੀ, ਬਲਕਾਰ ਸਿੰਘ ਪੰਛੀ, ਕੁਲਵੰਤ ਸਿੰਘ ਭਾਮ, ਅਮਰਜੀਤ ਸਿੰਘ, ਪਰਮਜੀਤ ਸਿੰਘ ਯੂਕੇ, ਜਗੀਰ ਸਿੰਘ ਡੱਲਾ, ਸ਼ਮਸ਼ੇਰ ਸਿੰਘ, ਹਰਪਾਲ ਸਿੰਘ, ਸਚਨਦੀਪ ਸਿੰਘ ਸੋਹਲ, ਪਰਮਜੀਤ ਕੌਰ, ਸੁਖਵਿੰਦਰ ਸਿੰਘ ਬਾਗੋਵਾਣੀ ਅਤੇ ਸਕੱਤਰ ਸਿੰਘ ਚਾਹਲ ਸਮੇਤ ਹੋਰ ਜਥਿਆਂ ਨੇ ਗੁਰੂ ਸਾਹਿਬਾਨ ਦੀਆਂ ਸਾਖੀਆਂ, ਸਿੱਖ ਇਤਿਹਾਸ ਦੀਆਂ ਘਟਨਾਵਾਂ ਅਤੇ ਗੁਰਬਾਣੀ ਦੇ ਸੰਦੇਸ਼ ਨੂੰ ਸੰਗਤਾਂ ਤੱਕ ਪਹੁੰਚਾਇਆ। ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਾਵਨ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਟਾਲਾ ਵਿਖੇ ਹੋਏ ਵਿਆਹ ਪੁਰਬ ਨਾਲ ਜੁੜੀਆਂ ਯਾਦਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਪ੍ਰਚਲਿਤ ਸਥਾਨਕ ਇਤਿਹਾਸਕ ਪਰੰਪਰਾ ਅਨੁਸਾਰ ਵਿਆਹ ਤੋਂ ਅਗਲੇ ਦਿਨ ਗੁਰੂ ਸਾਹਿਬ ਇਸ ਇਲਾਕੇ ਵਿੱਚ ਆਏ ਸਨ। ਫਲਾਹੀ ਦੀ ਦਾਤਣ ਨਾਲ ਜੁੜੀ ਯਾਦ ਕਾਰਨ ਇਸ ਅਸਥਾਨ ਨੂੰ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਅਸਥਾਨ ਨਾਲ ‘ਸੱਚਾ ਸੌਦਾ’ ਦੀ ਸਾਖੀ ਨਾਲ ਸਬੰਧਤ ਸਥਾਨਕ ਪਰੰਪਰਾ ਵੀ ਪ੍ਰਚਲਿਤ ਹੈ।ਅੰਤ ਵਿੱਚ ਮੁੱਖ ਪ੍ਰਬੰਧਕ ਬਾਬਾ ਦਲੇਰ ਸਿੰਘ ਨੇ ਜੋੜ ਮੇਲੇ ਵਿੱਚ ਸ਼ਮੂਲੀਅਤ ਕਰਨ ਵਾਲੇ ਸੰਤ-ਮਹਾਂਪੁਰਸ਼ਾਂ, ਧਾਰਮਿਕ ਸ਼ਖ਼ਸੀਅਤਾਂ, ਕਵੀਸ਼ਰੀ ਤੇ ਢਾਡੀ ਜਥਿਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ।