ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀਨਾਨਗਰ ਦੀ ਹੋਈ ਇੱਕਤਰਤਾ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀਨਾਨਗਰ ਦੀ ਹੋਈ ਵਿਸ਼ਾਲ ਇੱਕਤਰਤਾ
Publish Date: Wed, 18 Nov 2026 05:08 PM (IST)
Updated Date: Thu, 19 Nov 2026 04:04 AM (IST)
ਜੀਆਰਪੀ- ਇੱਕਤਰਤਾ ਦੌਰਾਨ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ। ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀਨਾਨਗਰ ਯੂਨਿਟ ਦੀ ਵਿਸ਼ਾਲ ਇੱਕਤਰਤਾ ਪ੍ਰਧਾਨ ਮੰਗਤ ਚੰਚਲ ਦੀ ਅਗਵਾਈ ਅਤੇ ਨੰਦ ਲਾਲ ਰਿਟਾਇਰਡ ਬੀਪੀਈਓ, ਰਘੂਨਾਥ ਸਿੰਘ, ਜਨਕ ਰਾਜ ਗੁਪਤਾ, ਜੋਗਿੰਦਰ ਪਾਲ ਕਲੀਜਪੁਰ, ਕੇਵਲ ਕ੍ਰਿਸ਼ਨ ਮਹਾਜਨ ਅਤੇ ਪ੍ਰੇਮਨਾਥ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਵੱਲੋ ਮੰਚ ਸੰਭਾਲਦਿਆਂ ਪਿਛਲੇ ਸਮੇਂ ਦੌਰਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਾਥੀਆਂ ਜੈ ਪ੍ਰੀਤ ਔਲਖ, ਰਘਵੀਰ ਸਿੰਘ, ਰੀਟਾ ਸਲਾਰੀਆ, ਨਿਰਮਲ ਕੁਮਾਰੀ ਨੂੰ ਦੋ ਮਿੰਟ ਦਾ ਮੌਨ ਰਖਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਐਸੋਸੀਏਸ਼ਨ ਦੇ ਪ੍ਰਧਾਨ ਮੰਗਤ ਚੰਚਲ ਵੱਲੋਂ ਵੱਡੀ ਗਿਣਤੀ ’ਚ ਹਾਜ਼ਰ ਸਾਥੀਆਂ ਨੂੰ ਜੀ ਆਇਆਂ ਨੂੰ ਆਖਿਆ ਤੇ ਇਕੱਤਰਤਾ ਦਾ ਏਜੰਡਾ, ਜਿਸ ’ਚ ਪੰਜਾਬ ਸਰਕਾਰ ਵੱਲੋਂ ਰੋਕੇ ਗਏ ਡੀਏ, ਪੇ-ਕਮਿਸ਼ਨ ਨੂੰ ਇਨ ਬਿਨ ਲਾਗੂ ਕਰਵਾਉਣਾ, ਮੈਡੀਕਲ ਕਲੇਮ ਬਿੱਲਾਂ ਨੂੰ ਕੁਝ ਡੀਡੀਓਜ਼ ਵੱਲੋਂ ਨਾ ਕਢਵਾਏ ਜਾਣ, ਮੈਡੀਕਲ ਕਲੇਮ ਬਿੱਲ, ਪੇ ਕਮਿਸ਼ਨ ਦੇ ਬਕਾਏ ਨਾ ਕਢਵਾਏ ਜਾਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਅਸ਼ੋਕ ਕੁਮਾਰ ਨੇ ਐੱਲਟੀਸੀ ਦਾ ਕਲੇਮ, ਲਾਈਫ ਸਰਟੀਫਿਕੇਟ ਪੋਰਟਲ ਤੇ ਭਰਨ ਤੇ ਸਰਕਾਰ ਵੱਲੋਂ ਜਾਰੀ ਚਿੱਠੀਆਂ ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਨੰਦ ਲਾਲ ਬੀਪੀਈਓ, ਜੋਗਿੰਦਰ ਪਾਲ, ਪਰਮਜੀਤ ਸਿੰਘ ਬੈਂਸ, ਰੂਪ ਚੰਦ ਸ਼ਰਮਾ, ਬੂਟਾ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਨੇ 19 ਦਸੰਬਰ ਨੂੰ ਜ਼ਿਲ੍ਹਾ ਪੱਧਰ ਦਾ ਪੈਨਸ਼ਨਰ ਡੇਅ ਚੰਦਨ ਪੈਲੇਸ ਗੁਰਦਾਸਪੁਰ ਵਿਖੇ ਮਨਾਏ ਜਾਣ ਬਾਰੇ ਜਾਣਕਾਰੀ ਦਿੱਤੀ। ਇਸ ਇਕੱਤਰਤਾ ’ਚ ਬਸੰਤ ਕੁਮਾਰ ਭੱਲਾ, ਪ੍ਰਕਾਸ਼ ਸਿੰਘ, ਰਤਨ ਚੰਦ, ਜੋਗਿੰਦਰ ਪਾਲ, ਮਹਿੰਦਰਪਾਲ, ਨਰਿੰਦਰ ਕੁਮਾਰ, ਕਮਲ ਸਿੰਘ, ਰਾਜਪਾਲ ਸਿੰਘ ਚੀਮਾ, ਸੁਰਿੰਦਰ ਕੁਮਾਰ, ਵਿੱਦਿਆ ਸਾਗਰ, ਦਲਵੀਰ ਸਿੰਘ, ਯਸ਼ਪਾਲ, ਲੇਖ ਰਾਜ, ਸ਼ਿਵ ਕੁਮਾਰ, ਕਰਮ ਸਿੰਘ, ਵਿਜੇ ਕੁਮਾਰ ਮਹਿਤਾ, ਸੁਨੀਲ ਕੁਮਾਰ, ਨਰਿੰਦਰ ਸੈਣੀ, ਨਰੇਸ਼ ਕੁਮਾਰ, ਸੰਜੀਵ ਕੁਮਾਰ, ਸੁਭਾਸ਼ ਚੰਦਰ, ਮਨੋਹਰ ਲਾਲ, ਕੇਵਲ ਕ੍ਰਿਸ਼ਨ, ਪੂਰਨ ਚੰਦ, ਪ੍ਰੀਤਮ ਚੰਦ, ਰਮੇਸ਼ ਚੰਦ, ਰਮੇਸ਼ ਲਾਲ, ਸ਼ਾਮ ਸੁੰਦਰ, ਚੂਨੀ ਲਾਲ, ਰਾਜ ਕੁਮਾਰ ਹਾਜ਼ਰ ਸਨ।