ਬਾਲ ਦਿਵਸ ਬੱਚਿਆਂ ਦੇ ਸੁਪਨਿਆਂ, ਅਧਿਕਾਰਾਂ ਤੇ ਉੱਜਵਲ ਭਵਿੱਖ ਦਾ ਉਤਸਵ : ਰਵਿੰਦਰ ਸ਼ਰਮਾ ਬਾਲ ਦਿਵਸ ਮੌਕੇ ਟੀਸੀ ਇੰਟਰਨੈਸ਼ਨਲ ਸਕੂਲ ਵਿੱਚ ਸਾਲਾਨਾ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ
Publish Date: Sat, 14 Nov 2026 04:53 PM (IST)
Updated Date: Sun, 15 Nov 2026 04:01 AM (IST)
ਬਾਲ ਦਿਵਸ ਮੌਕੇ ਟੀਸੀ ਇੰਟਰਨੈਸ਼ਨਲ ਸਕੂਲ ਵਿੱਚ ਸਾਲਾਨਾ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਬਾਲ ਦਿਵਸ ਦੇ ਸ਼ੁਭ ਮੌਕੇ ਤੇ ਟੀਸੀ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿੱਚ ਸਾਲਾਨਾ ਪ੍ਰਦਰਸ਼ਨੀ 2026 ਦਾ ਸ਼ਾਨਦਾਰ ਆਯੋਜਨ ਬੜੇ ਉਤਸ਼ਾਹ ਤੇ ਉਮੰਗ ਨਾਲ ਕੀਤਾ ਗਿਆ। ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਵਿਗਿਆਨਕ ਸੋਚ, ਵਿਹਾਰਕ ਗਿਆਨ, ਆਤਮ-ਵਿਸ਼ਵਾਸ ਅਤੇ ਨਵੀਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਿਸ਼ਿਆਂ ਤੇ ਅਧਾਰਿਤ ਆਕਰਸ਼ਕ ਮਾਡਲ, ਚਾਰਟ, ਪ੍ਰੋਜੈਕਟ ਅਤੇ ਗਤੀਵਿਧੀਆਂ ਪੇਸ਼ ਕੀਤੀਆਂ। ਇਸ ’ਚ ਗਣਿਤ, ਵਿਗਿਆਨ, ਸਮਾਜਿਕ ਵਿਗਿਆਨ, ਅੰਗਰੇਜ਼ੀ, ਹਿੰਦੀ, ਪੰਜਾਬੀ, ਕਿੰਡਰਗਾਰਟਨ ਤੇ ਕਲਾ ਅਤੇ ਸ਼ਿਲਪ ਦੇ ਵਿਸ਼ੇਸ਼ ਸਟਾਲ ਲਗਾਏ ਗਏ। ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਵਰਖਾ ਜਲ ਸੰਗ੍ਰਹਿ, ਗ੍ਰੀਨਹਾਊਸ ਪ੍ਰਭਾਵ, ਬਿਜਲੀ ਚੁੰਬਕੀ ਕਰੇਨ ਤੇ ਹੋਰ ਕਾਰਜਸ਼ੀਲ ਮਾਡਲਾਂ ਰਾਹੀਂ ਵਿਗਿਆਨਕ ਸਿਧਾਂਤਾਂ ਨੂੰ ਸਰਲ ਅਤੇ ਦਿਲਚਸਪ ਢੰਗ ਨਾਲ ਸਮਝਾਇਆ। ਗਣਿਤ ਵਿਭਾਗ ਵਿੱਚ ਗਣਿਤਕ ਖੇਡਾਂ ਅਤੇ ਗਤੀਵਿਧੀਆਂ ਨੇ ਦਰਸ਼ਕਾਂ ਦਾ ਧਿਆਨ ਆਕਰਸ਼ਿਤ ਕੀਤਾ। ਸਮਾਜਿਕ ਵਿਗਿਆਨ ਵਿਭਾਗ ਵਿੱਚ ਗਲੋਬ, ਨਕਸ਼ਿਆਂ ਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਭੂਗੋਲਿਕ ਅਤੇ ਇਤਿਹਾਸਕ ਜਾਣਕਾਰੀ ਪੇਸ਼ ਕੀਤੀ। ਭਾਸ਼ਾ ਵਿਭਾਗਾਂ ਵਿੱਚ ਹਿੰਦੀ ਸਾਹਿਤ, ਵਿਆਕਰਨ, ਅੰਗਰੇਜ਼ੀ ਪੜ੍ਹਨ-ਪੜ੍ਹਾਉਣ, ਕਹਾਣੀ ਵਾਚਨ ਅਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ। ਪ੍ਰਦਰਸ਼ਨੀ ਦਾ ਵਿਸ਼ੇਸ਼ ਆਕਰਸ਼ਣ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਏਆਈ ਤੇ ਰੋਬੋਟਿਕਸ ਨਾਲ ਸੰਬੰਧਿਤ ਗਤੀਵਿਧੀਆਂ ਰਹੀਆਂ, ਜਿਨ੍ਹਾਂ ਵਿੱਚ ਤਕਨੀਕ ਦੇ ਵਧਦੇ ਮਹੱਤਵ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦਰਸਾਇਆ ਗਿਆ। ਇਸ ਮੌਕੇ ਤੇ ਵਿਦਿਆਲੇ ਦੇ ਚੇਅਰਮੈਨ ਰਵਿੰਦਰ ਸ਼ਰਮਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਅਗਵਾਈ ਅਤੇ ਸਮਰਪਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਾਲ ਦਿਵਸ ਬੱਚਿਆਂ ਦੇ ਸੁਪਨਿਆਂ, ਅਧਿਕਾਰਾਂ ਅਤੇ ਉਜਵਲ ਭਵਿੱਖ ਦਾ ਉਤਸਵ ਹੈ। ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਵਧਕੇ ਪ੍ਰਯੋਗ ਕਰਨ, ਸਵਾਲ ਪੁੱਛਣ, ਨਵੀਆਂ ਚੀਜ਼ਾਂ ਸਿੱਖਣ ਅਤੇ ਆਪਣੇ ਵਿਚਾਰਾਂ ਨੂੰ ਆਤਮ-ਵਿਸ਼ਵਾਸ ਨਾਲ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ।