ਗੁੱਡਵਿਲ ਸਕੂਲ ਦੇ ਖਿਡਾਰੀਆਂ ਨੇ 77ਵੀਂਆਂ ਜ਼ੋਨਲ ਅਥਲੈਟਿਕਸ ਖੇਡਾਂ ਵਿੱਚ ਮੱਲਾਂ ਮਾਰੀਆਂ
ਗੁੱਡਵਿਲ ਸਕੂਲ ਦੇ ਖਿਡਾਰੀਆਂ ਨੇ 77ਵੀਂਆਂ ਜ਼ੋਨਲ ਅਥਲੈਟਿਕਸ ਖੇਡਾਂ ਵਿੱਚ ਮੱਲਾਂ ਮਾਰੀਆਂ
Publish Date: Wed, 30 Sep 2026 03:34 PM (IST)
Updated Date: Wed, 30 Sep 2026 03:36 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੀ ਅਥਲੈਟਿਕਸ ਦੀ ਟੀਮ ਦੇ ਅੰਡਰ 14 ਅਤੇ 17 ਦੇ ਖਿਡਾਰੀਆਂ ਨੇ 77ਵੀਂਆਂ ਜ਼ੋਨਲ ਅਥਲੈਟਿਕਸ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦਿਆਂ 10 ਗੋਲਡ, 6 ਸਿਲਵਰ ਤੇ 4 ਕਾਂਸੇ ਦੇ ਮੈਡਲ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਕਮਲ ਕਿਸ਼ੋਰ ਤੇ ਡਾਇਰੈਕਟਰ ਪ੍ਰਿੰਸੀਪਲ ਜਸਬਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਮਨਕੀਰਤ ਕੌਰ ਤੇ ਹਰਸਿਮਰਤ ਸਿੰਘ ਨੇ ਲੰਬੀ ਛਾਲ, ਤਲਬੀਰ ਸਿੰਘ ਉੱਚੀ ਛਾਲ, ਹਰਮਨਜੋਤ ਸਿੰਘ 100 ਮੀ. ਤੇ 200 ਮੀ. ਅਤੇ ਰਿਲੇ ਦੌੜ ’ਚ ਏਕਮਪ੍ਰੀਤ ਕੌਰ, ਨਵਨੀਤ ਕੌਰ, ਮਨਕੀਰਤ, ਹਰਸਿਮਰਨਜੀਤ ਕੌਰ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਕੂਲ ਪ੍ਰਿੰਸੀਪਲ ਤੇ ਡਾਇਰੈਕਟਰ ਪ੍ਰਿੰਸੀਪਲ ਕੌਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਦਕਿ ਚੇਅਰਮੈਨ ਗੁਰਦਿਆਲ ਸਿੰਘ ਨੇ ਸਾਰੇ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਖੇਡ ਅਕੈਡਮੀ ਦੇ ਕੋਚ ਜਗਦੀਪ ਸਿੰਘ ਡੀਪੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਆਉਣ ਵਾਲੇ ਜ਼ਿਲ੍ਹਾ ਅਤੇ ਸਟੇਟ ਪੱਧਰੀ ਮੁਕਾਬਲਿਆਂ ਦੀ ਡਟ ਕੇ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਅਧਿਆਪਕ ਤੇ ਵਿਦਿਆਰਥੀ ਵਰਗ ਹਾਜ਼ਰ ਸੀ।