ਖੇਡਾਂ ਰਿਆੜਕੀ ਦੀਆਂ ਦੇ ਦੂਜੇ ਦਿਨ ਗੋਲਡ ਕੱਪ ਹਾਕੀ ਤੇ ਵਾਲੀਬਾਲ ਦੇ ਮੁਕਾਬਲਿਆਂ ਦਾ ਆਗਾਜ਼ ਖੇਡਾਂ ਰਿਆੜਕੀ ਦੀਆਂ ਦੇ ਦੂਜੇ ਦਿਨ ਗੋਲਡ ਕੱਪ ਹਾਕੀ ਅਤੇ ਵਾਲੀਬਾਲ ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼
Publish Date: Sun, 29 Nov 2026 05:30 PM (IST)
Updated Date: Sun, 29 Nov 2026 05:31 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਰਿਆੜਕੀ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਕਲਪ ਵੱਲੋਂ ਕਰਵਾਈਆਂ ਜਾ ਰਹੀਆਂ ਤਿੰਨ ਰੋਜ਼ਾ ਖੇਡਾਂ ਰਿਆੜਕੀ ਦੀਆਂ ਦੇ ਦੂਜੇ ਦਿਨ ਗੋਲਡ ਕੱਪ ਹਾਕੀ ਅਤੇ ਵਾਲੀਬਾਲ ਦੇ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਸ ਮੌਕੇ ਅੰਡਰ-14 ਅਤੇ ਅੰਡਰ-17 ਸਾਲਾ ਹਾਕੀ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ, ਜਦਕਿ ਪੰਚਾਇਤੀ ਓਪਨ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਦੇ ਮੁਕਾਬਲਿਆਂ ਵਿੱਚ ਰਾਊਂਡ ਗਲਾਸ ਸੈਂਟਰ ਨਾਲ ਸਬੰਧਿਤ ਵੱਖ-ਵੱਖ ਟੀਮਾਂ ਹਿੱਸਾ ਲੈ ਰਹੀਆਂ ਹਨ। ਵਾਲੀਬਾਲ ਦੇ ਮੁਕਾਬਲੇ ਵੀ ਕਾਫ਼ੀ ਦਿਲਚਸਪ ਅਤੇ ਫਸਵੇਂ ਰਹੇ। ਇਸ ਮੌਕੇ ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ, ਇਕਬਾਲ ਮਸੀਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਹਰਭੇਜ ਸਿੰਘ ਰਿਆੜ ਅਤੇ ਜਸਵਿੰਦਰ ਸਿੰਘ ਸਕੱਤਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ, ਸੇਵਾ ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ ਮੁੱਖ ਪ੍ਰਬੰਧਕ ਬਾਬਾ ਫਤਹਿ ਸਿੰਘ ਹਾਕੀ ਅਕੈਡਮੀ, ਬਲਜੀਤ ਸਿੰਘ ਬਾਜ ਸਹਾਇਕ ਪ੍ਰਬੰਧਕ, ਪ੍ਰਿੰਸੀਪਲ ਕੈਪਟਨ ਸਿੰਘ, ਏਐੱਸਆਈ ਰਵਿੰਦਰ ਸਿੰਘ, ਬਿਕਰਮਜੀਤ ਸਿੰਘ ਔਲਖ, ਦਿਲਬਾਗ ਸਿੰਘ ਬਸਰਾਵਾਂ, ਬਲਵਿੰਦਰ ਸਿੰਘ ਬੱਲ ਬੁਤਾਲਾ ਹਾਕੀ ਕੋਚ, ਬਲਵਿੰਦਰ ਸਿੰਘ ਰਾਜੂ ਔਲਖ, ਕੈਪਟਨ ਧਰਮਿੰਦਰ ਸਿੰਘ ਸਰਪੰਚ, ਸੋਹਣ ਸਿੰਘ, ਮਨਜੀਤ ਸਿੰਘ ਰੈਫਰੀ, ਹਰਪ੍ਰੀਤ ਸਿੰਘ ਕੋਚ, ਐੱਸਐੱਮਓ ਹੇਮ ਲਤਾ, ਡਾ. ਅਮਨਜੋਤ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।