- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰਾਮ ਪੰਚਾਇਤ ਤਾਰਾਗੜ੍ਹ ਪੁਰਾਣਾ ਵੱਲੋਂ ਕਰਵਾਇਆ ਆਮ ਇਜਲਾਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਾਰਾਗੜ੍ਹ : ਵਿਧਾਨ ਸਭਾ ਹਲਕਾ ਭੋਆ ਦੀ ਗ੍ਰਾਮ ਪੰਚਾਇਤ ਤਾਰਾਗੜ੍ਹ ਪੁਰਾਣਾ ਵੱਲੋਂ ਪਿੰਡ ਵਿੱਚ ਆਮ ਇਜਲਾਸ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੀ ਪੰਚਾਇਤ ਤੇ ਵਿਸ਼ੇਸ਼ ਤੌਰ ’ਤੇ ਪੰਚਾਇਤ ਸੈਕਟਰੀ ਦਿਨੇਸ਼ ਕੁਮਾਰ ਸ਼ਾਮਲ ਹੋਏ। ਪਿੰਡ ਦੀ ਸਰਪੰਚ ਰੋਜੀ ਸੈਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਦੇ ਇਕੱਠ ਵਿੱਚ ਲੋਕਾਂ ਨੂੰ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਪਿੰਡ ਦੇ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਪੈਨਸ਼ਨਾਂ ਅਤੇ ਆਟਾ ਦਾਲ ਸਕੀਮ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ। ਸਰਪੰਚ ਰੋਜੀ ਸੈਣੀ ਨੇ ਪਿੰਡ ਦੀ ਬਿਹਤਰੀ ਲਈ ਲੋਕਾਂ ਦੇ ਇਕੱਠ ਵਿੱਚੋਂ ਲੋਕਾਂ ਦੇ ਸੁਝਾਅ ਮੰਗੇ ਉਨਾਂ ਨੇ ਆਏ ਹੋਏ ਬਜ਼ੁਰਗਾਂ ਦਾ ਦਿਲ ਤੋਂ ਸਵਾਗਤ ਕੀਤਾ। ਇਸ ਮੌਕੇ ਪੰਚਾਇਤ ਸੈਕਟਰੀ ਦਿਨੇਸ਼ ਕੁਮਾਰ ਨੇ ਲੋਕਾਂ ਦੇ ਇਕੱਠ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਮਾਜ ਸੇਵਕ ਰਾਜੇਸ਼ ਕੁਮਾਰ ਕੁਦਾ, ਪੰਚ ਰਿਤੂ ਸੈਣੀ, ਪੰਚ ਪ੍ਰਧਾਨ ਕਕਾ ਮਸੀਹ, ਪੰਚ ਬੰਦਨਾ ਠਾਕੁਰ, ਫੌਜੀ ਸਤੀਸ਼ ਕੁਮਾਰ ਬਿੱਟੂ, ਰਜਿੰਦਰ ਕੁਮਾਰ ਰਾਜੂ, ਪ੍ਰਭਾਤ ਸਿੰਘ, ਸਮਾਜ ਸੇਵੀ ਜੋਗਿੰਦਰ ਸਿੰਘ, ਸਰਬਜੀਤ ਸਿੰਘ ਸੱਬਾ, ਜੋਗਿੰਦਰ ਸਿੰਘ, ਜੈਲਦਾਰ ਸ਼ੇਰ ਸਿੰਘ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਹਾਜ਼ਰ ਸਨ।