ਕਟਾਰੂ ਚੱਕ ਨੇ 'ਸੱਤਵੀਂ ਨਾਈਟ' ਰਾਮਲੀਲਾ ਦਾ ਕੀਤਾ ਉਦਘਾਟਨ ਬੇਗੋਵਾਲ ਤਾਰਾਗੜ੍ਹ ਵਿਖੇ ਲਾਲ ਚੰਦ ਕਟਾਰੂ ਚੱਕ ਨੇ 'ਸੱਤਵੀਂ ਨਾਈਟ' ਰਾਮਲੀਲਾ ਦਾ ਕੀਤਾ ਉਦਘਾਟਨ
Publish Date: Sat, 17 Oct 2026 03:43 PM (IST)
Updated Date: Sun, 18 Oct 2026 04:00 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਕਸਬਾ ਬੇਗੋਵਾਲ ਤਾਰਾਗੜ੍ਹ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਪਾਰਟੀ ਵਰਕਰਾਂ ਨਾਲ ਪਹੁੰਚ ਕੇ ਰਾਮਲੀਲਾ ਦੀ ਸੱਤਵੀਂ ਨਾਈਟ ਦਾ ਉਦਘਾਟਨ ਕੀਤਾ l ਇਸ ਮੌਕੇ ਉਨ੍ਹਾਂ ਨੇ ਰਾਮਲੀਲਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕੀਤੀl ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਾਮ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈl ਉਹਨਾਂ ਕਿਹਾ ਕਿ ਇਲਾਕੇ ਵਿੱਚ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਹਨਾਂ ਨੇ ਨੌਜਵਾਨ ਵਰਗ ਨੂੰ ਧਾਰਮਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾਂ ਦੀ ਸੇਵਾ ਕਰਨ ਲਈ ਅਤੇ ਭਗਵਾਨ ਰਾਮ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਕਾਮਯਾਬ ਕਰਨ ਲਈ ਪ੍ਰੇਰਿਤ ਕੀਤਾl ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਟੇਟ ਜਨਰਲ ਸਕੱਤਰ ਮਾਝਾ ਜੋਨ ਨਰੇਸ਼ ਸੈਣੀ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਗੁਰਪ੍ਰੀਤ ਕੌਰ, ਸਰਪੰਚ ਅਨੀਸ਼ਾ ਸੈਣੀ, ਬਲਾਕ ਸੰਮਤੀ ਮੈਂਬਰ ਨਵੀ ਸੈਣੀ, ਰਾਜੇਸ਼ ਕੁਮਾਰ ਕੁੱਦਾ, ਸਰਪੰਚ ਜੱਗਾ ਜੋਈਆ, ਸਰਪੰਚ ਨਰੇਸ਼ ਕੁਮਾਰ ਨਿੱਕਾ ਠਾਕੁਰ, ਅਸ਼ਵਨੀ ਸਿੰਘ ਮੈਂਬਰ ਪੰਚਾਇਤ, ਰੀਨਾ ਪੰਚ, ਵੀਰੋ ਪੰਚ, ਕਾਕੂ, ਰਿੰਪੀ ਸੂਰੀ, ਕਮਲੇਸ਼, ਰਮਨ ਭਖੜਾ, ਧਰਮਪਾਲ, ਪੱਤੂ, ਗੋਰਾ, ਚੰਦੂ, ਬੱਬੂ, ਪ੍ਰੇਮ, ਥੜੂ ਰਾਮ, ਤੀਰਥ, ਧੰਮਾ ਮੰਡੀ ਵਾਲਾ, ਪ੍ਰੇਮ ਸ਼ਰਮਾ, ਕਪਿਲ ਸਲਾਰੀ ਆ, ਪ੍ਰਧਾਨ ਸਨੀਤਾ ਮਦੀਨਪੁਰ, ਕੇਵਲ ਠਾਕੁਰ, ਲਾਲ ਸ਼ਾਹ ਕਾਲਾ ਆਦਿ ਸ਼ਾਮਲ ਸਨ।