ਪੰਜਾਬ ਹੁਨਰ ਵਿਕਾਸ ਯੋਜਨਾ ਤਹਿਤ ਫ੍ਰੀ ਕੋਰਸ ਸ਼ੁਰੂ ਪੰਜਾਬ ਹੁਨਰ ਵਿਕਾਸ ਯੋਜਨਾ ਤਹਿਤ ਫ੍ਰੀ ਕੋਰਸ ਸ਼ੁਰੂ
Publish Date: Tue, 17 Nov 2026 05:28 PM (IST)
Updated Date: Tue, 17 Nov 2026 05:30 PM (IST)
ਸੱਤਪਾਲ ਜ਼ਖਮੀ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ: ਪੰਜਾਬ ਸਰਕਾਰ ਘਰ ਘਰ ਰੋਜ਼ਗਾਰ ਦੇਣ ਦੇ ਉਪਰਾਲੇ ਤਹਿਤ ਪੰਜਾਬ ਦੇ ਯੁਵਾਵਾਂ ਨੂੰ ਹੁਨਰਮੰਦ ਕਰਕੇ ਰੁਜਗਾਰ ਦੇਣ ਲਈ ਵਚਨਬੱਧ ਹੈ ਜਿਸ ਤਹਿਤ ਪੰਜਾਬ ਹੁਨਰ ਵਿਕਾਸ ਯੋਜਨਾ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਾਂਈ ਐਜੂਕੇਸ਼ਨਲ ਸੁਸਾਇਟੀ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਸ਼ਾਮ ਅਵੱਸਥੀ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਸਾਂਈ ਐਜੂਕੇਸ਼ਨਲ ਸੁਸਾਇਟੀ ਦੁਆਰਾ 3 ਕੋਰਸ ਚਲਾਏ ਜਾਣਗੇ ਜਿਸ ਵਿੱਚ ਹੋਮ ਹੈਲਥ ਏਡ (ਨਰਸਿੰਗ) ਲਈ 60 ਸੀਟਾਂ, ਜਨਰਲ ਡਿਊਟੀ ਅਸਿਸਟੈਂਟ (ਨਰਸਿੰਗ) ਲਈ 30 ਸੀਟਾਂ ਅਤੇ ਕੰਪਿਊਟਰ ਟੈਕਨੀਸ਼ਿਅਨ ਲਈ 60 ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਕੋਰਸਾਂ ਰਾਹੀਂ ਬੱਚਿਆਂ ਨੂੰ ਹੁਨਰਮੰਦ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਰੁਜਗਾਰ ਤੇ ਲਗਵਾਉਣ ਦਾ ਉਪਰਾਲਾ ਕੀਤਾ ਜਾਵੇਗਾ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਮੁਫ਼ਤ ਇਨਡੰਕਸ਼ਨ ਕਿੱਟ, ਕਿਤਾਬਾਂ ਅਤੇ ਪ੍ਰੈਕਟੀਕਲ ਟਰੇਨਿੰਗ ਦਿੱਤੀ ਜਾਵੇਗੀ। ਕੋਰਸ ਪੂਰਾ ਕਰਨ ‘ਤੇ ਯੋਗ ਸਿਖਿਆਰਥੀਆਂ ਨੂੰ 3000 ਰੂਪੈ ਕਿਰਾਇਆ ਭੱਤਾ ਵੱਜੋਂ ਦਿੱਤਾ ਜਾਵੇਗਾ ਅਤੇ ਰੁਜਗਾਰ ਤੇ ਲੱਗਣ ਤੇ 1500 ਰੂਪਏ ਪ੍ਰਤੀ ਮਹੀਨਾਂ ਤਨਖਾਹ ਤੋਂ ਇਲਾਵਾ ਤਿੰਨ ਮਹੀਨੇ ਤੱਕ ਪਲੇਸਮੈਂਟ ਸਪੋਰਟ ਦਿੱਤੀ ਜਾਵੇਗੀ। ਸ਼ਾਮ ਅਵੱਸਥੀ ਨੇ ਕਿਹਾ ਕਿ ਹੁਨਰਮੰਦ ਵਿਅਕਤੀ ਨੂੰ ਕਦੇ ਵੀ ਕੰਮ ਦੀ ਕਮੀ ਨਹੀ ਹੁੰਦੀ ਅਤੇ ਉਸਦੀ ਮੰਗ ਹਰ ਤਰਫ਼ ਹੁੰਦੀ ਹੈ। ਉਨਾਂ ਕਿਹਾ ਕਿ ਇਨਾਂ ਕੋਰਸਾਂ ਲਈ ਸੀਟਾਂ ਸੀਮਿਤ ਹਨ ਅਤੇ ਜਿਹੜੇ ਬੱਚੇ ਪਹਿਲਾਂ ਆਉਣਗੇ ਉਹਨਾਂ ਨੂੰ ਦਾਖਲਾ ਦਿੱਤਾ ਜਾਵੇਗਾ। ਦਾਖਲਾ ਉਹਨਾਂ ਬੱਚਿਆਂ ਨੂੰ ਹੀ ਦਿੱਤਾ ਜਾਵੇਗਾ ਜਿਹੜੇ ਟਰੇਨਿੰਗ ਪੂਰੀ ਕਰਨ ਅਤੇ ਰੁਜਗਾਰ ਤੇ ਲੱਗਣ ਲਈ ਵਚਨਬੱਧ ਹੋਣਗੇ।