- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਇਰ ਟੈਂਡਰਾਂ ਨੂੰ ਵਿਆਹ ਪੁਰਬ ਮੌਕੇ ਸੇਵਾਵਾਂ ਕਰਨ ਉਪਰੰਤ ਦਿੱਤੀ ਨਿੱਘੀ ਵਿਦਾਇਗੀ

ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਜਗਤ ਗੁਰੁ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਸੰਪੂਰਨਤਾ ਉਪਰੰਤ ਫਾਇਰ ਸਟੇਸ਼ਨ ਬਟਾਲਾ ਵਿਖੇ ਬਾਹਰੋਂ ਸਟੇਸ਼ਨਾਂ ਤੋਂ ਆਏ, ਵੱਖ ਵੱਖ ਫਾਇਰ ਟੈਂਡਰਾਂ ਤੇ ਸਮੂਹ ਸਟਾਫ ਦੀਆਂ ਵਧੀਆ ਸੇਵਾਵਾਂ ਬਦਲੇ ਸ਼ਾਨਦਾਰ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਇੰਚਾਰਜ ਸਟੇਸ਼ਨ ਨੀਰਜ ਸ਼ਰਮਾ ਵੱਲੋਂ ਸਾਰੇ ਸਟਾਫ ਦਾ ਤਨਦੇਹੀ ਤੇ ਆਪਸੀ ਸਹਿਯੋਗ ਨਾਲ 24 ਘੰਟੇ ਲਗਾਤਾਰ ਫਾਇਰ ਐਂਡ ਐਮਰਜੈਂਸੀ ਸਰਵਿਸ ਨਿਭਾਉਣ ’ਤੇ ਧੰਨਵਾਦ ਕੀਤਾ ਜੋ ਫਾਇਰ ਸਟੇਸ਼ਨ ਹੁਸ਼ਿਆਰਪੁਰ, ਪਠਾਨਕੋਟ ਗੁਰਦਾਸਪੁਰ, ਅੰਮ੍ਰਿਤਸਰ, ਜੰਡਿਆਲਾ ਗੁਰੂ, ਤਰਨਤਾਰਨ, ਸੁਲਤਾਨਪੁਰ ਲੋਧੀ, ਕਪੂਰਥਲਾ, ਜਲੰਧਰ ਤੋਂ ਆਏ ਸਨ। ਸੰਗਤਾਂ ਦੇ ਭਾਰੀ ਇੱਕਠ ਹੋਣ ਤੇ ਫਾਇਰ ਬ੍ਰਿਗੇਡ ਟੀਮਾਂ ਵਲੋਂ ਕੋਈ ਅਨਸੁਖਾਵੀਂ ਘਟਨਾ ਵਾਪਰਨ ਤੇ ਤੁਰੰਤ ਬਚਾਅ ਕਰਨ ਵਿਚ ਕੀਤੀ ਤਿਆਰੀ ਦੀ ਸਹਾਰਣਾ ਕੀਤੀ। ਇਸ ਮੌਕੇ ਫਾਇਰ ਬ੍ਰਿਗੇਡ ਬਟਾਲਾ ਦੇ ਸਟਾਫ ਵਲੋ ਇਹਨਾਂ ਸਾਰਿਆ ਨੂੰ ਯਾਦਗਾਰੀ ਫੋਟੋ, ਮਿੱਠਾ ਪ੍ਰਸ਼ਾਦ ਭੇਟ ਕੀਤਾ। ਇਸ ਮੌਕੇ ਬਾਹਰੋ ਆਏ ਸਟੇਸ਼ਨ ਇੰਚਾਰਜਾਂ ਵੱਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਬਟਾਲਾ ਸ਼ਹਿਰ ਤੋਂ ਮਿਲੇ ਪਿਆਰ ਤੇ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਿਆ ਜਾਂਦਾ ਹੈ।