ਬਾਸਮਤੀ ਦਾ ਝਾੜ ਅਤੇ ਰੇਟ ਵਧੇਰੇ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਬਾਸਮਤੀ ਦਾ ਝਾੜ ਅਤੇ ਰੇਟ ਵਧੇਰੇ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ
Publish Date: Mon, 26 Oct 2026 05:30 PM (IST)
Updated Date: Mon, 26 Oct 2026 05:31 PM (IST)
--ਪ੍ਰਤੀ ਏਕੜ ਵਿੱਚੋਂ ਇਕ ਲੱਖ ਰੁਪਏ ਦੀ ਨਿਕਲ ਰਹੀ ਹੈ ਬਾਸਮਤੀ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਪਿਛਲੇ ਸਾਲ ਬਾਰਡਰ ਏਰੀਏ ਦੇ ਪਿੰਡਾਂ ਵਿੱਚ ਸ਼ੱਕੀ ਕਿਰਨ ਨਾਲੇ ਤੇ ਰਾਵੀ ਦਰਿਆ ਦੇ ਪਾਣੀ ਨਾਲ ਆਏ ਹੜ੍ਹਾਂ ਕਾਰਨ ਝੋਨੇ ਦੀ ਫਸਲ ਬਰਬਾਦ ਹੋਣ ਕਾਰਨ ਜਿੱਥੇ ਕਿਸਾਨਾਂ ਦਾ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਇਆ ਸੀ, ਉੱਥੇ ਇਸ ਵਾਰ ਮੌਸਮ ਠੀਕ ਹੋਣ ਕਾਰਨ ਝੋਨੇ ਦੀ ਫਸਲ ਤੋਂ ਬਾਅਦ ਬਾਸਮਤੀ ਦਾ ਝਾੜ ਅਤੇ ਰੇਟ ਵਧੇਰੇ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ। ਅਨਾਜ ਮੰਡੀ ਕਲਾਨੌਰ ਵਿੱਚ ਬਾਸਮਤੀ ਵੇਚਣ ਆਏ ਕਿਸਾਨ ਗੁਰਦੇਵ ਸਿੰਘ ਰੇਨੂ, ਅਮਰਜੀਤ ਸਿੰਘ ਖੁਸ਼ੀਪੁਰ, ਮਨਜੀਤ ਸਿੰਘ ਕੋਟ ਮੀਆਂ ਸਾਹਿਬ, ਰਜਵੰਤ ਸਿੰਘ, ਅਮਰੀਕ ਸਿੰਘ ਫੌਜੀ ਦਲੇਲਪੁਰ ਆਦਿ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਜਿੱਥੇ ਝੋਨੇ ਦੀ ਫਸਲ ਦਾ ਝਾੜ ਵਧੀਆ ਰਿਹਾ ਹੈ ਉੱਥੇ ਬਾਸਮਤੀ ਦਾ ਭਾਅ ਅਤੇ ਰੇਟ ਵਧੇਰੇ ਹੋਣ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ ਤੇ ਵੱਡੀ ਰਾਹਤ ਮਿਲੀ ਹੈ। ਉਹਨਾਂ ਦੱਸਿਆ ਕਿ ਜਿੱਥੇ ਪਿਛਲੇ ਸਾਲ 1718 ਬਾਸਮਤੀ ਦਾ ਭਾਅ 3800 ਰੁਪਏ ਅਤੇ 1121 ਬਾਸਮਤੀ ਦਾ ਭਾਅ 4200 ਪ੍ਰਤੀ ਕੁਇੰਟਲ ਰਹਿਣ ਤੋਂ ਇਲਾਵਾ ਝਾੜ ਵੀ 14 ਕੁਇੰਟਲ ਦੇ ਕਰੀਬ ਨਿਕਲਿਆ ਸੀ। ਜਦਕਿ ਇਸ ਵਾਰ ਬਾਸਮਤੀ ਦਾ ਝਾੜ 18 ਤੋਂ 22 ਕੁਇੰਟਲ ਪ੍ਰਤੀ ਏਕੜ ਨਿਕਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਬਾਸਮਤੀ 1718 ਦਾ ਭਾਅ ਇੱਕ ਦੋ ਦਿਨ ਪਹਿਲਾਂ 4800 ਤੱਕ ਪਹੁੰਚ ਗਿਆ ਸੀ। ਜਦਕਿ ਬਾਸਮਤੀ 1121 ਦਾ ਭਾਅ 5100 ਰੁਪਏ ਤੱਕ ਵਿਕ ਗਈ ਹੈ। ਕਿਸਾਨਾਂ ਨੇ ਕਿਹਾ ਬਾਸਮਤੀ ਦਾ ਭਾਅ ਅਤੇ ਰੇਟ ਵਧੀਆ ਹੋਣ ਕਾਰਨ ਪ੍ਰਤੀ ਏਕੜ ਵਿੱਚੋਂ ਇੱਕ ਲੱਖ ਰੁਪਏ ਤੋਂ ਵੱਧ ਬਾਸਮਤੀ ਨਿਕਲ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਦਾ ਭਾਅ ਵਧੀਆ ਹੋਣ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ।