- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਰਿੰਗ ਕਾਲਜ ਵਿਖੇ ਐੱਮਐੱਸਸੀ ਆਈਟੀ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਜਤਿੰਦਰਪਾਲ ਸਿੰਘ ਤੇ ਕਮੇਟੀ ਮੈਂਬਰ ਡਾ. ਅਮਿਤਾ ਤੇ ਡਾ. ਸਵਿਤਾ ਦੀ ਰਹਿਨੁਮਾਈ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਨਰਿੰਦਰ ਸਿੰਘ ਦੇ ਯੋਗ ਮਾਰਗਦਰਸ਼ਨ ਸਦਕਾ ਐਮਐਸਸੀ ਆਈ.ਟੀ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਮੀਡੀਆ ਕਨਵੀਨਰ ਪ੍ਰੋ. ਰਮਨਦੀਪ ਕੌਰ ਤੇ ਦਫ਼ਤਰ ਸੁਪਰਡੰਟ ਰੋਬਿਨ ਕੁਮਾਰ ਨੇ ਦੱਸਿਆ ਕਿ ਬੇਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਲਈਆਂ ਗਈਆਂ ਸਮੈਸਟਰ ਪ੍ਰੀਖਿਆਵਾਂ ’ਚੋਂ ਮੱਲਾਂ ਮਾਰਦੇ ਹੋਏ ਯੂਨੀਵਰਸਿਟੀ ਦੀ ਦੂਜੀ ਮੈਰਿਟ ਪੁਜੀਸ਼ਨ ਹਾਸਲ ਕਰਕੇ ਕਾਲਜ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।