
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਸਡੀ ਕਾਲਜ ਦੇ ਬੀਐੱਸਸੀ ਸਮੈਸਟਰ ਦੂਜੇ ਦੇ ਸ਼ਾਨਦਾਰ ਨਤੀਜੇ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫ਼ਾਰ ਵੂਮੇਨ ਗੁਰਦਾਸਪੁਰ ਦੀਆਂ ਬੀਐੱਸਸੀ (ਨਾਨ-ਮੈਡੀਕਲ/ਮੈਡੀਕਲ) ਸਮੈਸਟਰ ਦੂਜੇ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਮੈਰਿਟ ਸੂਚੀ ਵਿੱਚ ਆਪਣੇ ਨਾਮ ਦਰਜ ਕਰਵਾ ਕੇ ਕਾਲਜ ਦਾ ਮਾਣ ਵਧਾਇਆ। ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ਨਾਨ-ਮੈਡੀਕਲ ਦੀ ਵਿਦਿਆਰਥਣ ਪਵਨੀਤ ਕੌਰ ਨੇ 8.65 ਸੀਜੀਪੀਏ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦੂਜਾ ਮੈਰਿਟ ਸਥਾਨ ਪ੍ਰਾਪਤ ਕੀਤਾ। ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪੱਧਰ ’ਤੇ ਕੁੱਲ 2254 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਪਵਨੀਤ ਕੌਰ ਵੱਲੋਂ ਦੂਜਾ ਮੈਰਿਟ ਸਥਾਨ ਹਾਸਲ ਕਰਨਾ ਕਾਲਜ ਲਈ ਬੇਹੱਦ ਮਾਣ ਵਾਲੀ ਪ੍ਰਾਪਤੀ ਹੈ। ਮੈਡੀਕਲ ਦੀ ਵਿਦਿਆਰਥਣ ਪ੍ਰਭਨੂਰ ਕੌਰ ਨੇ 8.49 ਸੀਜੀਪੀਏ ਸਕੋਰ ਨਾਲ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ 7ਵਾਂ ਸਥਾਨ, ਜਦਕਿ ਸਿਮਰਨ ਸੈਣੀ ਨੇ 8.45 ਸੀਜੀਪੀਏ ਸਕੋਰ ਨਾਲ 11ਵਾਂ ਮੈਰਿਟ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸ਼ਰੁਤੀ ਠਾਕੁਰ (ਮੈਡੀਕਲ) ਨੇ 8.46 ਸੀਜੀਪੀਏ, ਪਾਇਲ ਵਰਮਾ (ਨਾਨ-ਮੈਡੀਕਲ) ਨੇ 8.38 ਸੀਜੀਪੀਏ ਅਤੇ ਲਵਲੀਨ ਕੌਰ (ਨਾਨ-ਮੈਡੀਕਲ) ਨੇ 8.27 ਸੀਜੀਪੀਏ ਸਕੋਰ ਪ੍ਰਾਪਤ ਕਰਕੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਇਸ ਤਰ੍ਹਾਂ ਕੁੱਲ 12 ਵਿਦਿਆਰਥਣਾਂ ਨੇ 8.00 ਤੋਂ ਵੱਧ ਸੀਜੀਪੀਏ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਸਮੂਹ ਮੈਰਿਟ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਸਾਇੰਸ ਵਿਭਾਗ ਦੇ ਮੁਖੀ ਗੁਰਦੀਪ ਕੌਰ, ਗਣਿਤ ਵਿਭਾਗ ਦੇ ਮੁਖੀ ਸਵਿਤਾ ਨੰਦਾ ਅਤੇ ਸਮੂਹ ਫੈਕਲਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਸਾਂਝੀ ਮਿਹਨਤ, ਲਗਨ ਅਤੇ ਸਮਰਪਣ ਦਾ ਪ੍ਰਤੀਬਿੰਬ ਹਨ।