ਸੇਂਟ ਥਾਮਸ ਸਕੂਲ ’ਚ ਬਾਲ ਦਿਵਸ ਮੌਕੇ ਸਮਾਗਮ ਸੇਂਟ ਥਾਮਸ ਸਕੂਲ ਮਸਤਕੋਟ ਵਿਖੇ ਬਾਲ ਦਿਵਸ ਨੂੰ ਲੈ ਕੇ ਕਰਵਾਇਆ ਗਿਆ ਸਮਾਗਮ
Publish Date: Sat, 14 Nov 2026 04:01 PM (IST)
Updated Date: Sun, 15 Nov 2026 04:00 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸੇਂਟ ਥਾਮਸ ਸਕੂਲ ਮਸਤਕੋਟ ਵਿਖੇ ਬਾਲ ਦਿਵਸ ਦੇ ਮੌਕੇ ਤੇ ਵਿਸ਼ੇਸ਼ ਥੀਮ ਤਹਿਤ ਇੱਕ ਸ਼ਾਨਦਾਰ ਸਮਾਗਮ ਫਾਦਰ ਬੀਨੂ ਏਐੱਮ ਅਤੇ ਪ੍ਰਿੰਸੀਪਲ ਸਿਸਟਰ ਸਾਗੁਨਾ ਦੀ ਦੇਖਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਦੇ ਬਚਪਨ ਦੀ ਮਾਸੂਮੀਅਤ, ਖੁਸ਼ੀਆਂ, ਪ੍ਰਤਿਭਾ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਸਕੂਲ ਦੇ ਮੈਨੇਜਰ ਰੈਵਰੈਂਡ ਫਾਦਰ ਬਿਨੂ ਏਐੱਮ ਅਤੇ ਪ੍ਰਿੰਸੀਪਲ ਸਿਸਟਰ ਸਾਗੁਨਾ ਦੀ ਅਗਵਾਈ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਰੈਵਰੈਂਡ ਫਾਦਰ ਜੋਸਫ਼ ਲਾਕੜਾ, ਮੈਨੇਜਰ ਸੇਂਟ ਫ੍ਰਾਂਸਿਸ ਸਕੂਲ ਬਟਾਲਾ, ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਫਾਦਰ ਪ੍ਰਵੇਸ਼ ਫਿਲਿਪ, ਫਾਦਰ ਅਸ਼ੋਕ ਵਿਲੀਅਮ, ਫਾਦਰ ਐਲਬਿਨ ਐਂਟਨੀ, ਫਾਦਰ ਫ੍ਰੈਡੀ, ਫਾਦਰ ਅਕਸ਼ੈ, ਫਾਦਰ ਸ਼ਿੰਟੋ, ਫਾਦਰ ਬੈਲਾਰਮਾਈਨ ਅਤੇ ਡੀਕਨ ਰੀਜੋਇਸ ਤੇ ਹੋਰ ਬ੍ਰਦਰਜ਼ ਨੇ ਵੀ ਆਪਣੀ ਹਾਜ਼ਰੀ ਲਗਵਾ ਕੇ ਸਮਾਗਮ ਦੀ ਰੌਣਕ ਵਧਾਈ। ਇਸ ਸਮਾਗਮ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨੇ ਅਤੇ ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਗੀਤਾਂ, ਨਾਚਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਰੰਗਾਰੰਗ ਗਤੀਵਿਧੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਸਕੂਲ ਵੱਲੋਂ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸਮਾਗਮਾਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ। ਸਮਾਗਮ ਨੂੰ ਸਫਲ ਅਤੇ ਯਾਦਗਾਰੀ ਬਣਾਉਣ ਵਿੱਚ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਿਸਟਰ ਹਰਸ਼ਿਤਾ, ਸਿਸਟਰ ਅੰਜਲੀ, ਮਿਸਿਜ਼ ਮਨਪ੍ਰੀਤ, ਸਿਪਜੀਤ, ਬਿਕਰਮ ਸਿੰਘ, ਰਣਜੀਤ ਕੌਰ, ਜਸਪ੍ਰੀਤ, ਨਿਸ਼ਾ, ਦੀਪਕ, ਸੁਪ੍ਰੀਤ ਕੌਰ, ਅਰਸ਼ਦੀਪ, ਸੁਖਦੀਪ, ਸਪਨਾ, ਗੁਰਬਚਨ ਕੌਰ, ਸੁਨੇਨਾ, ਸਿੰਮੀ, ਸੁਜਾਤਾ, ਰੁਪਿੰਦਰ, ਸ਼ਮਾ ਆਦਿ ਹਾਜ਼ਰ ਸਨ।