- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁੱਡਵਿਲ ਸਕੂਲ ਵਿੱਚ ਬਾਲ ਉਤਸਵ ਮੌਕੇ ਕਲਾ ਅਤੇ ਸੱਭਿਆਚਾਰਕ ਦੀਆਂ ਦਿਲਕਸ਼ ਪੇਸ਼ਕਾਰੀਆਂ ਪੇਸ਼ ਕੀਤੀਆਂ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੇ ਕੈਂਪਸ ਵਿੱਚ ਬਾਲ ਉਤਸਵ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਸਕੂਲ ਚੇਅਰਮੈਨ ਗੁਰਦਿਆਲ ਸਿੰਘ ਤੇ ਡਾ. ਨਵਰਰੀਤ ਕੌਰ ਮੈਡੀਕਲ ਅਫਸਰ ਅੰਮ੍ਰਿਤਸਰ ਨੇ ਸਾਂਝੇ ਤੌਰ ’ਤੇ ਕੀਤਾ।ਇਸ ਉਤਸਵ ’ਚ ਬੱਚਿਆਂ ਲਈ ਕਈ ਤਰ੍ਹਾਂ ਦੇ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ। ਬੱਚਿਆਂ ਵੱਲੋਂ ਸਰਧਦੀਪ ਕੌਰ ਤੇ ਗਰੁੱਪ ਵੱਲੋਂ ਧਾਰਮਿਕ ਗੀਤ ਪੇਸ਼ ਕਰਕੇ ਕੀਤੀ। ਫੈਂਸੀ ਡਰੈੱਸ ’ਚ ਨਰਸਰੀ ਗਰੁੱਪ ਵਿੱਚੋਂ ਸਿਦਕਪ੍ਰੀਤ ਕੌਰ, ਜਬਰਜੰਗ ਸਿੰਘ, ਹਰਲੀਨ ਕੌਰ ਤੇ ਗੁਰਫਤਿਹ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਪ੍ਰਾਇਮਰੀ ਗਰੁੱਪ ਵਿੱਚੋਂ ਮਨਰੀਤ ਕੌਰ, ਅਗਮਜੋਤ ਕੌਰ ਤੇ ਨਿਮਨਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੋਲੋ ਡਾਂਸ ਮੁਕਾਬਲੇ ਦੀ ਜੂਨੀਅਰ ਗਰੁੱਪ ਵਿੱਚ ਰੂਬਲਪ੍ਰੀਤ ਕੌਰ, ਦਮਨਪ੍ਰੀਤ ਕੌਰ ਤੇ ਜੰਨਤਪ੍ਰੀਤ ਕੌਰ ਨੇ ਅਤੇ ਸੀਨੀਅਰ ਗਰੁੱਪ ਵਿੱਚ ਸਰਧਦੀਪ ਕੌਰ, ਖੁਸ਼ਪ੍ਰੀਤ ਕੌਰ ਤੇ ਰਾਜਵਿੰਦਰ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਨਤੀਜਾ ਸਥਾਨ ਹਾਸਲ ਕੀਤਾ। ਉਧਰ ਦੂਜੇ ਪਾਸੇ, ਲੋਕ ਗੀਤ ਦੇ ਮੁਕਾਬਲੇ ਦੇ ਜੂਨੀਅਰ ਗਰੁੱਪ ’ਚ ਲਵਲੀਨ ਕੌਰ, ਬਲਜਿੰਦਰ ਕੌਰ ਤੇ ਨੂਰਦੀਪ ਕੌਰ ਅਤੇ ਸੀਨੀਅਰ ਗਰੁੱਪ ਵਿੱਚੋਂ ਪ੍ਰਭੂਨੂਰ ਕੌਰ, ਨਵਜੋਤ ਕੌਰ ਤੇ ਨਵਨੀਤ ਕੌਰ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ।
ਇਧਰ, ਸਕਿੱਟ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਜ਼ੋਰਾਵਰ ਸਿੰਘ ਹਾਊਸ ਦੇ ਵਿਦਿਆਰਥੀ ਰਹੇ। ਇਸ ਤੋਂ ਬਾਅਦ ਜੂਨੀਅਰ ਅਤੇ ਸੀਨੀਅਰ ਗਰੁੱਪ ਦੀਆਂ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਗਿੱਧਾ ਪੇਸ਼ ਕੀਤਾ ਗਿਆ। ਬਾਲ ਉਤਸਵ ਦੇ ਚੱਲਦਿਆਂ ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭੰਗੜਾ ਪੇਸ਼ ਕੀਤਾ ਗਿਆ। ਜੇਤੂਆਂ ਨੂੰ ਡਾਕਟਰ ਨਵਰੀਤ ਕੌਰ ਮੈਡੀਕਲ ਅਫਸਰ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਜਦਕਿ ਚੇਅਰਮੈਨ ਗੁਰਦਿਆਲ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਪ੍ਰਿੰਸੀਪਲ ਕੰਵਲ ਕਿਸ਼ੋਰ ਵੱਲੋਂ ਆਏ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਸੀਨੀਅਰ ਅਧਿਆਪਕ ਮੈਡਮ ਹਰਪ੍ਰੀਤ ਕੌਰ ਤੇ ਹਰਪ੍ਰੀਤ ਸਿੰਘ ਨੇ ਸਟੇਜ ਦਾ ਸੰਚਾਲਨ ਬਖੂਬੀ ਨਿਭਾਇਆ। ਮੈਡਮ ਰਾਜਵੀਰ ਕੌਰ ਤੇ ਚਾਹਤ ਪ੍ਰੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ।