ਬਿਜਲੀ ਖਪਤਕਾਰਾਂ ਲਈ ਅਹਿਮ ਚਿਤਾਵਨੀ: ਬਿੱਲ ਜਮ੍ਹਾਂ ਨਾ ਕਰਵਾਉਣ 'ਤੇ ਕੱਟੇ ਜਾਣਗੇ ਕੁਨੈਕਸ਼ਨ
ਸ਼ੁੱਕਰਵਾਰ ਨੂੰ ਕਸਬਾ ਕਲਾਨੌਰ ਸਿਟੀ ਦੇ ਜੇਈ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਕਸਬੇ ਦੇ ਵੱਖ-ਵੱਖ ਮੁਹੱਲਿਆਂ ਵਿੱਚ ਜਾ ਕੇ ਬਿਜਲੀ ਖਪਤਕਾਰਾਂ ਤੋਂ ਬਕਾਇਆ ਬਿੱਲਾਂ ਦੀ ਰਾਸ਼ੀ ਵਸੂਲੀ ਗਈ ਅਤੇ ਖਪਤਕਾਰਾਂ ਨੂੰ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਤੁਰੰਤ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ।
Publish Date: Fri, 25 Sep 2026 05:04 PM (IST)
Updated Date: Fri, 25 Sep 2026 05:11 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਆਫੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਥੇ ਸਰਹੱਦੀ ਪੱਟੀ ਨਾਲ ਸੰਬੰਧਿਤ ਸਬ ਡਿਵੀਜ਼ਨ ਕਲਾਨੌਰ ਦੇ ਵੱਖ-ਵੱਖ ਸਰਕਾਰੀ ਅਦਾਰਿਆ ਤੋਂ ਇਲਾਵਾ ਜਨਰਲ ਖਪਤਕਾਰਾਂ ਵੱਲ ਪੈਂਡਿੰਗ ਪਈ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਪਾਵਰਕਾਮ ਕਰਮਚਾਰੀਆਂ ਦੀਆਂ ਬਣਾਈਆਂ ਗਈਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਇਕੱਠੀ ਕੀਤੀ ਜਾ ਰਹੀ।
ਬਲਾਕ ਕਲਾਨੌਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਕਰੀਬ 23 ਹਜ਼ਾਰ ਬਿਜਲੀ ਖਪਤਕਾਰਾਂ ਜਿੰਨਾ ਵਿੱਚ ਬਰਫ ਵਾਲੇ ਕਾਰਖਾਨੇ, ਕੋਹਲੂ, ਦੁਕਾਨਾਂ ਆਦਿ ਸ਼ਾਮਲ ਹਨ। ਜਦਕਿ ਇਸ ਤੋਂ ਇਲਾਵਾ ਸਰਕਾਰੀ ਅਦਾਰੇ ਜਿਨਾਂ ਵਿੱਚ ਵਾਟਰ ਸਪਲਾਈ ਦੀਆਂ ਟੈਂਕੀਆਂ, ਸਰਕਾਰੀ ਸਕੂਲ, ਹਸਪਤਾਲ ਡਿਸਪੈਂਸਰੀਆਂ, ਟੈਲੀਫੋਨ ਐਕਸਚੇਂਜ ਆਦਿ ਸਰਕਾਰੀ ਅਦਾਰੇ ਵੀ ਸ਼ਾਮਲ ਹਨ।
ਸ਼ੁੱਕਰਵਾਰ ਨੂੰ ਕਸਬਾ ਕਲਾਨੌਰ ਸਿਟੀ ਦੇ ਜੇਈ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਕਸਬੇ ਦੇ ਵੱਖ-ਵੱਖ ਮੁਹੱਲਿਆਂ ਵਿੱਚ ਜਾ ਕੇ ਬਿਜਲੀ ਖਪਤਕਾਰਾਂ ਤੋਂ ਬਕਾਇਆ ਬਿੱਲਾਂ ਦੀ ਰਾਸ਼ੀ ਵਸੂਲੀ ਗਈ ਅਤੇ ਖਪਤਕਾਰਾਂ ਨੂੰ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਤੁਰੰਤ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ।
ਬਕਾਇਆ ਬਿਜਲੀ ਬਿੱਲਾਂ ਸਬੰਧੀ ਪਾਵਰਕਾਮ ਦੀ ਸਬ ਡਿਵੀਜਨ ਕਲਾਨੌਰ ਦੇ ਐੱਸਡੀਓ ਜਗਜੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੇ ਕਰਮਚਾਰੀਆ ਦੀਆਂ ਗਠਿਤ ਕੀਤੀਆ ਗਈਆਂ ਟੀਮਾ ਵੱਲੋਂ ਘਰ-ਘਰ ਬਿੱਲਾਂ ਦੀ ਉਗਰਾਹੀ ਕਰਨ ਤੋਂ ਇਲਾਵਾ ਖਪਤਕਾਰਾਂ ਨੂੰ ਬਿੱਲਾਂ ਦੀ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਮੇ ਦੌਰਾਨ ਸਰਕਾਰੀ ਅਦਾਰਿਆ ਵਿੱਚ ਬਿਲਾਂ ਦੀ ਅਦਾਇਗੀ ਪ੍ਰਾਪਤ ਨਾ ਹੋਣ ਸਬੰਧੀ ਕੁਨੈਕਸ਼ਨ ਵੀ ਕੱਟੇ ਗਏ ਸਨ। ਉਨ੍ਹਾਂ ਕਿਹਾ ਕਿ ਬਿਜਲੀ ਬਿਲ ਜਮ੍ਹਾਂ ਨਾ ਕਰਵਾਉਣ ਵਾਲਿਆ ਤੋਂ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਜੁਰਮਾਨੇ ਸਮੇਤ ਵਸੂਲੀ ਜਾਵੇਗੀ। ਇਸ ਮੌਕੇ ਜੇਈ ਅਰਮਿੰਦਰ ਸਿੰਘ, ਕਰਮਚਾਰੀ ਗੁਰਬਿੰਦਰ ਸਿੰਘ, ਵਰਿੰਦਰ ਕੁਮਾਰ, ਮਾਨਵ ਜੋਤ ਸਿੰਘ ਕਰਮਚਾਰੀ ਮੌਜੂਦ ਸਨ।