ਬਿਜਲੀ ਬੋਰਡ ਦੀ ਲੱਖਾਂ ਰੁਪਏ ਦੀ ਤਾਰ ਅਤੇ ਹੋਰ ਸਾਮਾਨ ਚੋਰੀ
ਬਿਜਲੀ ਬੋਰਡ ਦੀ ਲੱਖਾਂ ਰੁਪਏ ਦੀ ਤਾਰ ਅਤੇ ਹੋਰ ਸਮਾਨ ਚੋਰੀ
Publish Date: Sat, 28 Mar 2026 06:53 PM (IST)
Updated Date: Sun, 29 Mar 2026 04:12 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਚੋਧਰੀਵਾਲ, ਜਾਲੀਆ ਤੋਂ ਲੱਖਾਂ ਰੁਪਏ ਦਾ ਬਿਜਲੀ ਬੋਰਡ ਦਾ ਸਾਮਾਨ ਚੋਰੀ ਹੋ ਗਿਆ ਹੈ। ਚੋਰੀ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਵੀ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਕਾਰਵਾਈ ਲਈ ਲਿਖਤੀ ਪੱਤਰ ਭੇਜਿਆ ਹੈ, ਪਰ ਅਜੇ ਤੱਕ ਪੁਲਿਸ ਵੱਲੋਂ ਉਹ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿਰਦੇਪਾਲ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਚੋਧਰੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਬੰਦ ਪਈ ਫੈਕਟਰੀ ਤੱਕ ਬਿਜਲੀ ਦੀ ਸਪਲਾਈ ਆਉਂਦੀ ਸੀ ਅਤੇ ਬੀਤੇ ਦਿਨੀ ਬਿਜਲੀ ਦੇ ਲੱਗੇ ਖੰਬਿਆਂ ਤੋਂ ਤਾਰ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ। ਉਸਨੇ ਦੱਸਿਆ ਕਿ ਇਸ ਸਬੰਧੀ ਉਸਨੇ ਪੰਜਾਬ ਰਾਜ ਬਿਜਲੀ ਬੋਰਡ ਦਫ਼ਤਰ ਮਹਿਤਾ ਚੌਕ ਨੂੰ ਦਰਖਾਸਤ ਦਿੱਤੀ ਸੀ ਕਿ ਜਾਲੀਆ ਪਿੰਡ ਤੋਂ ਲੇ ਕੇ ਪਾਵਰ ਕਾਰਡ ਬੋਰਡ ਮਿੱਲ ਤੱਕ 11 ਕੇਵੀ ਐੱਚਟੀ, ਲਾਈਨ ਵੀਸੈੱਪ ਐਗਲ ਅਤੇ ਪੋਲ ਚੋਰੀ ਹੋਏ ਹਨ।ਜਿਸ ’ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਮੌਕਾ ਦੇਖਿਆ ਗਿਆ ਸੀ ਅਤੇ ਉਪ ਮੰਡਲ ਅਫ਼ਸਰ ਸੰਚਾਰ ਮਹਿਤਾ ਚੌਕ ਵੱਲੋਂ ਪੁਲਿਸ ਥਾਣਾ ਰੰਗੜ ਨੰਗਲ ਨੂੰ ਚੋਰੀ ਸਬੰਧੀ ਦਰੱਖਤ ਦਿਤੀ ਗਈ ਹੈ ਅਤੇ ਮਾਮਲਾ ਦਰਜ ਕਰਕੇ ਚੋਰੀ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਹਿਰਦੇਪਾਲ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਦਾ ਬਿਜਲੀ ਬੋਰਡ ਦਾ ਸਾਮਾਨ ਚੋਰੀ ਹੋਇਆ ਹੈ ਅਤੇ ਇਸ ਸਬੰਧੀ ਚੋਰੀ ਕਰਨ ਵਾਲਿਆਂ ਦੇ ਨਾਂ ਵੀ ਉਸਨੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਦੱਸੇ ਹਨ, ਪਰ ਇਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਿਰਦੇਪਾਲ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰੀ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।