ਮਗਰਮੂਦੀਆਂ ਵਿੱਚ ਜੇਸੀਬੀ ਅਤੇ ਟਿੱਪਰਾਂ ਵਿੱਚੋਂ ਅੱਠ ਬੈਟਰੀਆਂ ਚੋਰੀ ਮਗਰਮੂਦੀਆਂ ਵਿੱਚ ਜੇਸੀਬੀ ਅਤੇ ਟਿੱਪਰਾਂ ਵਿੱਚੋਂ ਅੱਠ ਬੈਟਰੀਆਂ ਚੋਰੀ
Publish Date: Mon, 21 Sep 2026 04:53 PM (IST)
Updated Date: Mon, 21 Sep 2026 04:54 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਪੁਲਿਸ ਥਾਣਾ ਦੋਰਾਂਗਲਾ ਅਧੀਨ ਪੈਂਦੇ ਅੱਡਾ ਮਗਰਮੂਦੀਆਂ ਵਿੱਚ ਜੇਸੀਬੀ ਅਤੇ ਟਿੱਪਰਾਂ ਵਿੱਚ ਲੱਗੀਆਂ ਅੱਠ ਬੈਟਰੀਆਂ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ। ਇਸ ਸਬੰਧੀ ਥਾਣਾ ਦੋਰਾਂਗਲਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪ੍ਰੀਤ ਜੇਸੀਬੀ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜੇਸੀਬੀ ਅਤੇ ਟਿੱਪਰ ਖੜ੍ਹੇ ਕਰਨ ਲਈ ਉਨ੍ਹਾਂ ਨੇ ਸ਼ੈੱਡ ਬਣਾਈ ਹੋਈ ਹੈ। ਸ਼ੈੱਡ ਦੇ ਉੱਪਰ ਹੀ ਉਨ੍ਹਾਂ ਦੀ ਰਿਹਾਇਸ਼ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਦੀ ਰਾਤ ਨੂੰ ਉਹ ਆਪਣੀ ਰਿਹਾਇਸ਼ ਵਿੱਚ ਸੋਣ ਲਈ ਚਲੇ ਗਏ। ਸੋਮਵਾਰ ਸਵੇਰੇ ਜਦੋਂ ਉਹ ਉੱਠੇ ਤਾਂ ਦੇਖਿਆ ਕਿ ਸ਼ੈੱਡ ਦੇ ਹੇਠਾਂ ਲੱਗੀ ਜੇਸੀਬੀ ਅਤੇ ਟਿੱਪਰਾਂ ਵਿੱਚੋਂ ਅੱਠ ਬੈਟਰੀਆਂ ਚੋਰ ਚੋਰੀ ਕਰਕੇ ਲੈ ਗਏ, ਜਿਸ ਨਾਲ ਉਨ੍ਹਾਂ ਦਾ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਲਗਾਤਾਰ ਤੀਜੀ ਵਾਰ ਚੋਰੀ ਹੋਈ ਹੈ। ਪਹਿਲਾਂ ਵੀ ਦੋ ਵਾਰ ਘਰ ਦੇ ਅੰਦਰ ਲੱਗੇ ਟਿੱਪਰਾਂ ਵਿੱਚੋਂ ਲੱਖਾਂ ਰੁਪਏ ਦੀਆਂ ਬੈਟਰੀਆਂ ਚੋਰੀ ਹੋ ਚੁੱਕੀਆਂ ਹਨ। ਵਾਰ-ਵਾਰ ਹੋ ਰਹੀਆਂ ਚੋਰੀਆਂ ਕਾਰਨ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਚੋਰਾਂ ਦੀ ਪਛਾਣ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।