ਕਲੇਸਰ ਵਿੱਚ ਜਨ ਸਭਾ ਦੌਰਾਨ ਲੋਕਾਂ ਨੇ ਉਠਾਏ ਨਿਕਾਸੀ ਨਾਲੇ, ਰਾਸ਼ਨ ਤੇ ਕੱਚੇ ਮਕਾਨਾਂ ਦੇ ਮੁੱਦੇ ਕਲੇਸਰ ਵਿੱਚ ਜਨ ਸਭਾ ਦੌਰਾਨ ਲੋਕਾਂ ਨੇ ਉਠਾਏ ਨਿਕਾਸੀ ਨਾਲੇ, ਰਾਸ਼ਨ ਤੇ ਕੱਚੇ ਮਕਾਨਾਂ ਦੇ ਮੁੱਦੇ
Publish Date: Thu, 01 Oct 2026 03:52 PM (IST)
Updated Date: Thu, 01 Oct 2026 03:54 PM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ: ਵਿਧਾਨ ਸਭਾ ਹਲਕਾ ਭੋਆ ਵਿੱਚ ਮਿਸ਼ਨ-2027 ਨੂੰ ਲੈ ਕੇ ਕਾਂਗਰਸ ਵੱਲੋਂ ਚਲਾਏ ਜਾ ਰਹੇ ਜਨਸੰਪਰਕ ਅਭਿਆਨ ਤਹਿਤ ਪਿੰਡ ਕਲੇਸਰ ਵਿੱਚ ਜਨ ਸਭਾ ਕਰਵਾਈ ਗਈ। ਕਾਂਗਰਸੀ ਆਗੂ ਦਲੀਪ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਛੀਨਾ, ਤਾਰਾਗੜ੍ਹ ਬਲਾਕ ਪ੍ਰਧਾਨ ਹਰਸ਼ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸਾਬਕਾ ਵਿਧਾਇਕ ਵੱਲੋਂ ਜਨਤਾ ਦਰਬਾਰ ਲਗਾ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਸਬੰਧਤ ਮੁੱਦਿਆਂ ਨੂੰ ਤਰਜੀਹ ਦੇ ਆਧਾਰ ’ਤੇ ਉਠਾਉਣ ਦਾ ਭਰੋਸਾ ਦਿੱਤਾ ਗਿਆ। ਜਨ ਸਭਾ ਦੌਰਾਨ ਪਿੰਡ ਵਾਸੀਆਂ ਨੇ ਪਿੰਡ ਦੇ ਨਿਕਾਸੀ ਨਾਲੇ ਦੀ ਸਮੱਸਿਆ, ਸਰਕਾਰੀ ਰਾਸ਼ਨ ਨਾਲ ਸਬੰਧਤ ਦਿੱਕਤਾਂ ਅਤੇ ਕੱਚੇ ਮਕਾਨਾਂ ਦੀ ਸਮੱਸਿਆ ਪ੍ਰਮੁੱਖ ਰਹੀ। ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਦੌਰਾਨ ਨਿਕਾਸੀ ਪ੍ਰਬੰਧਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਲੋੜਵੰਦ ਪਰਿਵਾਰਾਂ ਨੇ ਰਾਸ਼ਨ ਪ੍ਰਬੰਧ ਅਤੇ ਕੱਚੇ ਮਕਾਨਾਂ ਨਾਲ ਜੁੜੀਆਂ ਸਮੱਸਿਆਵਾਂ ਵੀ ਗੰਭੀਰਤਾ ਨਾਲ ਉਠਾਈਆਂ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਤਰਜੀਹ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ। ਜੋਗਿੰਦਰ ਪਾਲ ਨੇ ਕਿਹਾ ਕਿ ਖੇਤਰ ਵਿੱਚ ਨਜ਼ਰ ਆ ਰਹੇ ਕਈ ਵਿਕਾਸ ਕਾਰਜਾਂ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਜਾਂ ਕਰਵਾਏ ਗਏ ਕੰਮਾਂ ਦੀ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਜਾ ਕੇ ਜ਼ਮੀਨੀ ਹਕੀਕਤ ਸਾਹਮਣੇ ਆਉਂਦੀ ਹੈ ਅਤੇ ਸਰਕਾਰ ਨੂੰ ਪੇਂਡੂ ਖੇਤਰਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕੇਂਦਰ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਕੇਂਦਰ ਦੀਆਂ ਨੀਤੀਆਂ ਦਾ ਲਾਭ ਵੱਡੇ ਉਦਯੋਗਪਤੀਆਂ ਤੱਕ ਵਧੇਰੇ ਪਹੁੰਚ ਰਿਹਾ ਹੈ, ਜਦਕਿ ਆਮ ਲੋਕਾਂ ਨਾਲ ਸਬੰਧਤ ਮੁੱਦਿਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਛੀਨਾ ਨੇ ਕਿਹਾ ਕਿ ਪਿੰਡਾਂ ਵਿੱਚ ਪਾਰਟੀ ਦਾ ਜਨਸੰਪਰਕ ਅਭਿਆਨ ਲਗਾਤਾਰ ਜਾਰੀ ਰਹੇਗਾ ਅਤੇ ਕਾਂਗਰਸੀ ਵਰਕਰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਲੇਸਰ ਦੇ ਪਿੰਡ ਵਾਸੀਆਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਨੂੰ ਸਬੰਧਤ ਪੱਧਰ ’ਤੇ ਉਠਾਉਣ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਪਿੰਕੀ ਦੇਵੀ, ਸਰਪੰਚ ਰਾਣਾ ਸਿੰਘ, ਮੰਟਾ ਸੁੰਦਰਚੱਕ, ਨਰਿੰਦਰ ਕੁਮਾਰ ਗੌਤਮ ਭਗਵਾਨਸਰ, ਬਲਾਕ ਸਮਿਤੀ ਮੈਂਬਰ ਰਾਜੇਸ਼ ਫੌਜੀ, ਪ੍ਰੇਮ ਕੁਮਾਰ, ਦੀਪਕ ਸੈਣੀ, ਗੁਰਬਚਨ ਸਿੰਘ, ਰਘੂਨਾਥ, ਅਨੁਰਾਗ ਸੈਣੀ, ਜੈਮਲ ਸਿੰਘ, ਅੰਗਰੇਜ਼ ਸਿੰਘ, ਵਿਨੋਦ ਕੁਮਾਰ, ਰਾਕੇਸ਼ ਕੁਮਾਰ, ਲਵਲੀ, ਸਨੀ, ਸਰੋਜ ਵਾਲਾ, ਸ਼ਾਰਦਾ ਦੇਵੀ, ਦੀਪਿਕਾ ਕੁਮਾਰੀ, ਗੁਟਕਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।