ਨਸ਼ੇ ਦੀ ਮੰਡੀ ਦੇ ਦਾਅਵੇ ’ਤੇ ਸਿਆਸਤ ਭਖੀ, ਅਰੁਣਾ ਚੌਧਰੀ ਨੇ ਆਈਜੀ ਤੋਂ ਮੰਗੀ ਉੱਚ ਪੱਧਰੀ ਜਾਂਚ; ਕਿਹਾ- ਸੱਚ ਸਾਹਮਣੇ ਆਉਣ ’ਤੇ ਹੋਵੇ ਸਖ਼ਤ ਕਾਰਵਾਈ
ਪਿੰਡ ਅਵਾਂਖਾ ਵਿੱਚ ਨਸ਼ੇ ਦੀ ਮੰਡੀ ਚੱਲਣ ਸਬੰਧੀ ਸੋਸ਼ਲ ਮੀਡੀਆ ’ਤੇ ਪਾਈਆਂ ਵੀਡੀਓਜ਼ ਦੇ ਦਾਅਵਿਆਂ ਦੀ ਜਾਂਚ ਲਈ ਦੀਨਾਨਗਰ ਤੋਂ ਕਾਂਗਰਸੀ ਵਿਧਾਇਕਾ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਅਰੁਣਾ ਚੌਧਰੀ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਐੱਸਐੱਸਪੀ ਗੁਰਦਾਸਪੁਰ, ਆਈਜੀ ਬਾਰਡਰ ਅੰਮ੍ਰਿਤਸਰ, ਏਡੀਸੀ (ਡੀ), ਡੀਐੱਸਪੀ ਅਤੇ ਐੱਸਐੱਚਓ ਦੀਨਾਨਗਰ ਤੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
Publish Date: Tue, 17 Nov 2026 09:26 AM (IST)
Updated Date: Tue, 17 Nov 2026 09:26 AM (IST)
ਆਕਾਸ਼, ਪੰਜਾਬੀ ਜਾਗਰਣ, ਦੀਨਾਨਗਰ : ਪਿੰਡ ਅਵਾਂਖਾ ਵਿੱਚ ਨਸ਼ੇ ਦੀ ਮੰਡੀ ਚੱਲਣ ਸਬੰਧੀ ਸੋਸ਼ਲ ਮੀਡੀਆ ’ਤੇ ਪਾਈਆਂ ਵੀਡੀਓਜ਼ ਦੇ ਦਾਅਵਿਆਂ ਦੀ ਜਾਂਚ ਲਈ ਦੀਨਾਨਗਰ ਤੋਂ ਕਾਂਗਰਸੀ ਵਿਧਾਇਕਾ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਅਰੁਣਾ ਚੌਧਰੀ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਐੱਸਐੱਸਪੀ ਗੁਰਦਾਸਪੁਰ, ਆਈਜੀ ਬਾਰਡਰ ਅੰਮ੍ਰਿਤਸਰ, ਏਡੀਸੀ (ਡੀ), ਡੀਐੱਸਪੀ ਅਤੇ ਐੱਸਐੱਚਓ ਦੀਨਾਨਗਰ ਤੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਚੌਧਰੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨਾਲ ਸਬੰਧਤ ਦੱਸੇ ਜਾਂਦੇ ਦੋ ਵਿਅਕਤੀਆਂ ਨੇ ਵੀਡੀਓਜ਼ ਪਾ ਕੇ ਪਿੰਡ ਵਿੱਚ ਇਕ ਭਾਜਪਾ ਆਗੂ ਦੇ ਘਰ ਸਮੇਤ ਉਨ੍ਹਾਂ ਦੀ ਰਿਹਾਇਸ਼ ਨੇੜੇ ਨਸ਼ਾ ਵਿਕਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜੇ ਦੋਸ਼ ਪੁਖ਼ਤਾ ਜਾਣਕਾਰੀ ’ਤੇ ਆਧਾਰਿਤ ਹਨ ਤਾਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜੇ ਇਹ ਦਾਅਵੇ ਅਫ਼ਵਾਹਾਂ ਜਾਂ ਅਣਪ੍ਰਮਾਣਿਤ ਜਾਣਕਾਰੀ ’ਤੇ ਆਧਾਰਿਤ ਹਨ ਤਾਂ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਵੇ।
ਵਿਧਾਇਕਾ ਨੇ ਨਿਰਪੱਖ ਜਾਂਚ ਨਿਸ਼ਚਿਤ ਸਮਾਂ-ਸੀਮਾ ਵਿੱਚ ਮੁਕੰਮਲ ਕਰਨ ਅਤੇ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਨੂੰ ਸੂਚਿਤ ਕਰਨ ਲਈ ਕਿਹਾ ਹੈ।