- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਕੇਜੇ ਸਿੰਘ ਵਲੋਂ ਸਿਸੋਦਿਆ ਨਾਲ ਮੁਲਾਕਾਤ

ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ, ਘੁਮਾਣ : ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਆਗੂ ਅਤੇ ਪੇਡਾ ਦੇ ਸੀਨੀਅਰ ਵਾਇਸ ਚੈਅਰਮੈਨ ਡਾ ਕਮਲਜੀਤ ਸਿੰਘ ਕੇਜੇ ਨੇ ਬੀਤੇ ਦਿਨ ਦਿੱਲੀ ਵਿੱਖੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਭਾਰੀ ਮੁਨੀਸ਼ ਸਿਸੋਦਿਆ ਨਾਲ ਮੁਲਾਕਾਤ ਕੀਤੀ ਗਈ ਅਤੇ ਉਨਾਂ ਨੂੰ ਗੁਲਦਸਤਾ ਭੇਟ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਕਮਲਜੀਤ ਸਿੰਘ ਕੇਜੇ ਨੇ ਕਿਹਾ ਕਿ ਉਨਾਂ ਨੇ ਮੁਨੀਸ ਸਿਸੋਦਿਆ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ।, ਅਤੇ ਉਨਾਂ ਨੂੰ ਹਲਕੇ ਦੀ ਮੋਜੂਦਾ ਸਥਿਤੀ ਅਤੇ ਉਨਾਂ ਨਾਲ ਜੁੜੇ ਅਹਿਮ ਮਸਲਿਆਂ ਤੋਂ ਜਾਣੂ ਜਾਣੂ ਕਰਵਾਇਆ ਗਿਆ। ਡਾ. ਕੇਜੇ ਸਿੰਘ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਬਹੁਪੱਖੀ ਵਿਕਾਸ ਕਾਰਜਾਂ ਦੀ ਪੂਰੀ ਤਰਾਂ ਹਨੇਰੀ ਚੱਲ ਰਹੀ ਹੈ। ਪੰਜਾਬ ਸਰਕਾਰ ਹਰ ਵਰਗ ਦੇ ਕਲਿਆਣ ਅਤੇ ਸੂਬੇ ਦੀ ਤਰੱਕੀ ਲਈ ਦਿਨ ਰਾਤ ਪੂਰੀ ਸੰਜੀਵਨੀ ਨਾਲ ਕੰਮ ਕਰ ਰਹੀ ਹੈ।