ਸਿੱਖਿਆ ਦੇ ਖੇਤਰ ’ਚ 34 ਸਾਲਾਂ ਦੀ ਸੇਵਾ ਮਗਰੋਂ ਡਾ. ਕਸ਼ਮੀਰ ਸਿੰਘ ਖੁੰਡਾ ਸੇਵਾ ਮੁਕਤ ਸਿੱਖਿਆ ਦੇ ਖੇਤਰ ਵਿੱਚ 34 ਸਾਲਾਂ ਦੀ ਸੇਵਾ ਮਗਰੋਂ ਡਾ. ਕਸ਼ਮੀਰ ਸਿੰਘ ਖੁੰਡਾ ਸੇਵਾ ਮੁਕਤ
Publish Date: Tue, 29 Sep 2026 04:23 PM (IST)
Updated Date: Tue, 29 Sep 2026 04:24 PM (IST)
--ਇਸ਼ਤਿਹਾਰੀ ਪਾਰਟੀ-- --ਵੇਰਕਾ ਡਾਇਟ ਤੋਂ ਸਿਖਲਾਈ ਲੈਣ ਅਤੇ ਇਸੇ ਸੰਸਥਾ ਤੋਂ ਬਤੌਰ ਵਾਈਸ ਪ੍ਰਿੰਸੀਪਲ ਰਿਟਾਇਰ ਹੋਣ ਦਾ ਮਾਣ ਜੀਆਰਪੀ- ਡਾ. ਕਸ਼ਮੀਰ ਸਿੰਘ ਖੁੰਡਾ। ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ : ਡਾ. ਕਸ਼ਮੀਰ ਸਿੰਘ ਖੁੰਡਾ ਨੇ 1992 ’ਚ ਈਈਟੀ ਅਧਿਆਪਕ ਵਜੋਂ ਸ. ਪ੍ਰਾ. ਸਕੂਲ ਘੜਕਾ, ਅੰਮ੍ਰਿਤਸਰ (ਹੁਣ ਤਰਨ ਤਾਰਨ) ਤੋਂ ਨੌਕਰੀ ਸ਼ੁਰੂ ਕਰਕੇ ਅੱਜ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵੇਰਕਾ, ਅੰਮ੍ਰਿਤਸਰ ਤੋਂ ਬਤੌਰ ਵਾਈਸ ਪ੍ਰਿੰਸੀਪਲ (ਸੀਨੀਅਰ ਲੈਕਚਰਾਰ) ਸੇਵਾ ਮੁਕਤ ਹੋ ਰਹੇ ਹਨ। ਬਤੌਰ ਈਟੀਟੀ ਵਿਦਿਆਰਥੀ ਡਾਇਟ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸੰਸਥਾਪਕ, ਐਲੀਮੈਂਟਰੀ ਟੀਚਰਜ਼ ਫਰੰਟ ਦੇ ਸੰਸਥਾਪਕ ਜੋ 1996 ਨੂੰ ਐਲੀਮੈਂਟਰੀ ਟੀਚਰਜ਼ ਯੂਨੀਅਨ ਬਣੀ ਦੀ ਨੀਂਹ ਰੱਖੀ। ਮੁਲਾਜ਼ਮ ਧਿਰਾਂ ਦੀਆਂ ਮੂਹਰਲੀਆਂ ਕਤਾਰਾਂ ਦੇ ਆਗੂ ਰਹੇ ਅਤੇ ਕਈ ਪ੍ਰਾਪਤੀਆਂ ਕੀਤੀਆਂ। ਵਿਸ਼ੇਸ਼ ਗੱਲ ਇਹ ਰਹੀ ਕਿ ਵੇਰਕਾ ਡਾਇਟ ਤੋਂ ਇਹਨਾਂ ਅਧਿਆਪਨ ਕਿੱਤੇ ਦੀ ਸਿਖਲਾਈ ਲਈ ਅਤੇ ਇਸੇ ਡਾਇਟ ਤੋਂ ਸਨਮਾਨਯੋਗ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ। ਨੌਕਰੀ ਦੌਰਾਨ ਹੀ ਇਹ ਸਮਾਜਿਕ, ਧਾਰਮਿਕ ਸੰਸਥਾਵਾਂ ਵਿੱਚ ਕੰਮ ਕਰਦਿਆਂ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਆਵਾਜ਼ ਬਣੇ, ਸੁਪਰੀਮ ਕੋਰਟ ਆਫ਼ ਇੰਡੀਆ ਵਿੱਚ 7 ਜੱਜਾਂ ਦੀ ਸੰਵਿਧਾਨਿਕ ਬੈਂਚ ’ਤੇ ਲੱਗੇ ਅਤਿ ਪਿਛੜੇ ਵਰਗ ਦੀ ਨੁਮਾਇੰਦਗੀ ਕਰਕੇ ਕੇਸ ਜਿੱਤ ਕੇ ਕੌਮ ਅਤੇ ਸਮੁੱਚੇ ਦੇਸ਼ ਦੇ ਅਤਿ ਪਿਛੜੇ ਵਰਗ ਦੀ ਝੋਲੀ ਪਾਇਆ। ਹੁਣ ਲਗਾਤਾਰ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਵਿੱਚ ਮੂਹਰਲੀ ਕਤਾਰ ਦੇ ਆਗੂ ਵਜੋਂ ਸੇਵਾਵਾਂ ਨਿਭਾ ਰਹੇ ਹਨ।