- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਬਟਾਲਾ ਵਿਖੇ ਸਤਿਸੰਗ ਦਾ ਆਯੋਜਨ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਬਟਾਲਾ ਵਿਖੇ ਆਯੋਜਿਤ ਸਤਿਸੰਗ ਸ਼ਰਧਾ, ਭਗਤੀ ਅਤੇ ਆਧਿਆਤਮਿਕ ਊਰਜਾ ਨਾਲ ਭਰਪੂਰ ਰਿਹਾ। ਇਸ ਮੌਕੇ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਯ ਰਾਧਿਕਾ ਭਾਰਤੀ ਨੇ ਹਾਜ਼ਰ ਸ਼ਰਧਾਲੂਆਂ ਨੂੰ ਮਨੁੱਖੀ ਜੀਵਨ ਦੇ ਅਸਲ ਉਦੇਸ਼ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਮਨੁੱਖੀ ਜੀਵਨ ਦੀ ਸਾਰਥਕਤਾ ਕੇਵਲ ਸੰਸਾਰਿਕ ਉਪਲਬਧੀਆਂ ਅਤੇ ਭੌਤਿਕ ਸੁੱਖ-ਸਹੂਲਤਾਂ ਤੱਕ ਸੀਮਿਤ ਨਹੀਂ ਹੈ, ਸਗੋਂ ਆਤਮ-ਬੋਧ ਅਤੇ ਅੰਤਰ-ਚੇਤਨਾ ਦੇ ਜਾਗਰਨ ’ਚ ਨਿਹਿਤ ਹੈ। ਉਨ੍ਹਾਂ ਅੱਜ ਦੇ ਦੌੜ-ਭੱਜ ਭਰੇ ਅਤੇ ਤਣਾਅਪੂਰਨ ਜੀਵਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਿਆਨ ਅਤੇ ਸਾਧਨਾ ਮਨ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਨਾਲ-ਨਾਲ ਸਕਾਰਾਤਮਕ ਸੋਚ ਅਤੇ ਅੰਦਰੂਨੀ ਸ਼ਾਂਤੀ ਦਾ ਮਾਰਗ ਵੀ ਪ੍ਰਸ਼ਸਤ ਕਰਦੇ ਹਨ। ਸਤਿਸੰਗ ਦੌਰਾਨ ਪੇਸ਼ ਕੀਤੇ ਗਏ ਮਧੁਰ ਭਜਨਾਂ ਅਤੇ ਆਧਿਆਤਮਿਕ ਸੰਗੀਤ ਨੇ ਸਮੁੱਚੇ ਵਾਤਾਵਰਣ ਨੂੰ ਭਗਤੀਮਈ ਬਣਾ ਦਿੱਤਾ। ਸ਼ਰਧਾਲੂਆਂ ਨੇ ਭਾਵਪੂਰਨ ਮਾਹੌਲ ’ਚ ਸਤਿਸੰਗ ਦਾ ਲਾਭ ਪ੍ਰਾਪਤ ਕੀਤਾ। ਇਸ ਆਯੋਜਨ ਰਾਹੀਂ ਹਾਜ਼ਰ ਜਨ-ਸਮੂਹ ਨੂੰ ਆਪਣੇ ਅੰਦਰ ਵੱਸਦੀ ਦਿਵਯ ਚੇਤਨਾ ਨੂੰ ਪਛਾਣਨ ਅਤੇ ਪ੍ਰੇਮ, ਸ਼ਾਂਤੀ, ਕਰੁਣਾ ਅਤੇ ਸਦਭਾਵਨਾ ਵਰਗੇ ਮਨੁੱਖੀ ਮੁੱਲਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਲਈ ਪ੍ਰੇਰਣਾ ਮਿਲੀ।