ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਕਰਵਾਈ ਜ਼ਿਲ੍ਹਾ ਪੱਧਰੀ ਮੌਕ ਡਰਿੱਲ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਕਰਵਾਈ ਜ਼ਿਲ੍ਹਾ ਪੱਧਰੀ ਮੌਕ ਡਰਿੱਲ
Publish Date: Fri, 27 Nov 2026 08:36 PM (IST)
Updated Date: Sat, 28 Nov 2026 04:11 AM (IST)
ਫੋਟੋ; 27ਬੀਟੀਐਲ31 ਮੌਕ ਡਰਿਲ ਤਹਿਤ ਅੱਗ ਲੱਗਣ ਦੀ ਘਟਨਾ ਦੌਰਾਨ ਉੱਪਰਲੀ ਮੰਜ਼ਿਲ ਤੇ ਫਸੇ ਪੀੜਤਾਂ ਨੂੰ ਕੱਢਣ ਦੀ ਤਸਵੀਰ । ਫੋਟੋ; 27ਬੀਟੀਐਲ32 ਐਮਰਜੈਸੀ ਦੌਰਾਨ ਇੱਕ ਔਰਤ ਦੀ ਮਦਦ ਕਰਦੇ ਹੋਏ ਵਲੰਟੀਅਰ ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਭਾਰਤ ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਓਪਰੇਸ਼ਨ ਸ਼ੀਲਡ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਐਮਰਜੈਂਸੀ ਸਥਿੱਤੀ ਵਿਚ ਸੁਰੱਖਿਆ ਅਤੇ ਬਚਾਅ ਪ੍ਰਤੀ ਜਾਗਰੂਕ ਕਰਨ ਅਤੇ ਪ੍ਰਸ਼ਾਸਨਿਕ ਤਿਆਰੀਆਂ ਦੀ ਜਾਂਚ ਦੇ ਮਕਸਦ ਨਾਲ ਸ਼ੁਕਰਵਾਰ ਦੀ ਰਾਤ 8 ਵਜੇ ਸਿਵਲ ਹਸਪਤਾਲ ਬਟਾਲਾ ਵਿਖੇ ਜ਼ਿਲ੍ਹਾ ਪੱਧਰੀ ਮੌਕ ਡਰਿੱਲ ਕਰਵਾਈ ਗਈ। ਮੌਕ ਡਰਿੱਲ ਤਹਿਤ ਬਟਾਲਾ 15 ਮਿੰਟ ਲਈ ਪੂਰਾ ਬਲੈਕ ਆਊਟ ਰਿਹਾ। ਇਸ ਮੱਕ ਡਰਿੱਲ ਦੀ ਅਗਵਾਈ ਰਵੇਲ ਸਿੰਘ ਰੰਧਾਵਾ ਐਡੀਸ਼ਨਲ ਕੰਟਰੋਲਰ ਸਿਵਿਲ ਡਿਫੈਂਸ ਗੁਰਦਾਸਪੁਰ ਵੱਲੋਂ ਕੀਤੀ ਗਈ, ਜਿਸ ਵਿੱਚ ਸਿਵਲ ਡਿਫੈਂਸ ਦੀਆਂ ਸਰਵਿਸਜ਼ ਵਿੱਚੋਂ ਵਾਟਰ ਸਰਵਿਸ ,ਫਾਇਰ ਸਰਵਿਸ, ਮੈਡੀਕਲ ਸਰਵਿਸ, ਟ੍ਰੇਨਿੰਗ ਸਰਵਿਸ ਤੇ ਲੋਕਲ ਐਡਮਿਨਿਸਟਰੇਟਰ ਨੇ ਹਿੱਸਾ ਲਿਆ। ਇਸ ਮੌਕੇ ਡਰਿੱਲ ਤਹਿਤ ਸਿਵਲ ਹਸਪਤਾਲ ਬਟਾਲਾ ਦੀ ਡਾਕਟਰਾਂ ਦੀ ਟੀਮ ਅਤੇ ਐਂਬੂਲੈਂਸ ਦਾ ਸਟਾਫ ਹਾਜ਼ਰ ਰਿਹਾ ਅਤੇ ਬਿਜਲੀ ਬੋਰਡ ਵਿਭਾਗ ਵੱਲੋਂ ਬਲੈਕ ਆਊਟ ਦੌਰਾਨ ਸਹਿਯੋਗ ਦਿੱਤਾ ਗਿਆ। ਫਾਇਰ ਸਰਵਿਸ ਟੀਮ ਦੀ ਅਗਵਾਈ ਸਟੇਸ਼ਨ ਇੰਚਾਰਜ ਫਾਇਰ ਬ੍ਰਿਗੇਡ ਦੇ ਨੀਰਜ ਸ਼ਰਮਾ, ਫਾਇਰ ਅਫਸਰ ਰਾਕੇਸ਼ ਸ਼ਰਮਾ, ਸਟੋਰ ਸੁਪਰਡੈਂਟ ਦਵਿੰਦਰ ਸਿੰਘ, ਕੰਪਨੀ ਕਮਾਂਡਰ ਵਰਿੰਦਰ ਪਾਲ, ਡਿਪਟੀ ਚੀਫ ਵਾਰਡਨ ਹਰਦੀਪ ਸਿੰਘ ਬਾਜਵਾ, ਪੋਸਟ ਵਾਰਡਨ ਹਰਬਖਸ਼ ਸਿੰਘ ਵੱਲੋਂ ਮੌਕ ਡਰਿਲ ਤਹਿਤ ਅਹਿਮ ਭੂਮਿਕਾ ਨਿਭਾਈ ਗਈ ਅਤੇ ਐਮਰਜੈਂਸੀ ਸੇਵਾਵਾਂ ਬਾਰੇ ਦੱਸਿਆ ਗਿਆ । ਮੌਕ ਡਰਿੱਲ ਦੇ ਦ੍ਰਿਸ਼ ਅਨੁਸਾਰ ਦੁਸ਼ਮਣ ਵਲੋਂ ਹਵਾਈ ਹਮਲੇ ਦੌਰਾਨ ਇਕ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਹੈ ਅਤੇ ਕਈ ਲੋਕ ਉਸ ਇਮਾਰਤ ਵਿਚ ਫਸ ਜਾਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਚਨਾ ਮਿਲਣ ਦੇ ਤੁਰੰਤ ਬਾਅਦ ਬਚਾਅ ਕਾਰਜਾਂ ਤਹਿਤ ਸਿਵਲ ਡਿਫੈਂਸ ਦੇ ਵਲੰਟੀਅਰ, ਫਾਇਰ ਬ੍ਰਿਗੇਡ, ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਐੱਨਸੀਸੀ ਕੈਡਿਟਾਂ ਵਲੋਂ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਇਆ ਜਾਂਦਾ ਹੈ ਅਤੇ ਨਾਲ ਹੀ ਇਮਾਰਤ ਦੀ ਉੱਪਰਲੀ ਮੰਜਿਲ ਵਿਚ ਫਸੇ ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਅਭਿਆਸ ਕੀਤਾ ਜਾਂਦਾ ਹੈ। ਇਸ ਮੌਕ ਡਰਿੱਲ ਦੌਰਾਨ ਲੋਕਾਂ ਨੂੰ ਵੀ ਕਿਸੇ ਹੰਗਾਮੀ ਹਾਲਤ ਵਿਚ ਆਪਣਾ ਤੇ ਹੋਰ ਲੋਕਾਂ ਦਾ ਬਚਾਅ ਕਰਨ ਦੀ ਸਿਖਲਾਈ ਦਿੱਤੀ ਗਈ। ਮੌਕ ਡਰਿੱਲ ਦੀ ਸਮਾਪਤੀ ਤੇ ਰਵੇਲ ਸਿੰਘ ਰੰਧਾਵਾ ਐਡੀਸ਼ਨਲ ਕੰਟਰੋਲਰ ਸਿਵਿਲ ਡਿਫੈਂਸ ਗੁਰਦਾਸਪੁਰ ਨੇ ਕਿਹਾ ਕਿ ਇਹ ਅਭਿਆਸ ਸਰਕਾਰ ਦੀ ਚੌਕਸੀ ਨੀਤੀ ਦੇ ਤਹਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਜਾਂ ਐਮਰਜੈਂਸੀ ਸਥਿਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਅਤੇ ਤਾਲਮੇਲ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇਕ ਮਾਡਲ ਅਭਿਆਸ ਪ੍ਰਕਿਰਿਆ ਸੀ, ਜਿਸ ਕਾਰਨ ਆਮ ਜਨਤਾ ਨੂੰ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਅਭਿਆਸ ਜਾਰੀ ਰਹਿਣਗੇ ਤਾਂ ਜੋ ਜ਼ਿਲ੍ਹੇ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹੋਰ ਵੀ ਸਮਰੱਥ ਬਣਾਇਆ ਜਾ ਸਕੇ।