- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਵੈਸ਼ਨੋ ਦੇਵੀ ਕਲੱਬ ਮਜੀਰੀ ਜੱਟਾਂ ਦੇ ਸਾਲਾਨਾ ਜਾਗਰਨ ਦੌਰਾਨ ਮਹਾਮਾਈ ਦੀਆਂ ਭੇਟਾਂ ’ਤੇ ਝੂਮੇ ਸ਼ਰਧਾਲੂ

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਨਵਰਾਤਿਆਂ ਦੇ ਪਾਵਨ ਮੌਕੇ ’ਤੇ ਮਾਂ ਵੈਸ਼ਨੋ ਦੇਵੀ ਕਲੱਬ ਮਜੀਰੀ ਜੱਟਾਂ ਵੱਲੋਂ ਪ੍ਰਧਾਨ ਸੰਨੀ ਜੱਗੀ ਦੀ ਅਗਵਾਈ ਹੇਠ ਸਾਲਾਨਾ ਜਾਗਰਣ ਅਤੇ ਭੰਡਾਰੇ ਦਾ ਆਯੋਜਨ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਮਹਾਮਾਈ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਜਦਕਿ ਬਲਾਕ ਮੀਤ ਪ੍ਰਧਾਨ ਅਤੇ ਸਰਪੰਚ ਬਲਵਿੰਦਰ ਸਿੰਘ ਲਵ, ਸਾਬਕਾ ਸਰਪੰਚ ਬਿੱਟੂ ਮਜੀਰੀ ਅਤੇ ਨੌਜਵਾਨ ਕਾਂਗਰਸੀ ਆਗੂ ਅਜੈ ਠਾਕੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਵੱਲੋਂ ਮੁੱਖ ਮਹਿਮਾਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਾਗਰਣ ਦੌਰਾਨ ਪ੍ਰਸਿੱਧ ਗਾਇਕ ਅਤੇ ‘ਵਾਇਸ ਆਫ਼ ਪੰਜਾਬ’ ਅਰੁਣ ਕੁਮਾਰ ਨੇ ਮਹਾਮਾਈ ਦੀਆਂ ਮਨਮੋਹਕ ਭੇਟਾਂ ਪੇਸ਼ ਕਰਕੇ ਭਗਤੀਮਈ ਮਾਹੌਲ ਸਿਰਜਿਆ।