- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਤਲਾਈ ਮੰਦਰ ਵਿੱਚ ਮਨਾਈ ਗਈ ਦੇਵ ਦੀਵਾਲੀ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਸ਼੍ਰੀ ਰਾਮ ਤਲਾਈ ਮੰਦਰ ’ਚ ਦੇਵ ਦੀਵਾਲੀ ਦਾ ਪਵਿੱਤਰ ਤਿਉਹਾਰ ਚੇਅਰਮੇਨ ਨਰੇਸ਼ ਮਹਾਜਨ, ਪ੍ਰਧਾਨ ਅਰੁਣ ਅਗਰਵਾਲ, ਸਕੱਤਰ ਸੁਰੇਸ਼ ਮਹਾਜਨ, ਖ਼ਜਾਨਚੀ ਹਰਿਕ੍ਰਿਸ਼ਨ ਮਹਾਜਨ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ। ਇਸ ਸਬੰਧੀ ਮੰਦਰ ਕਮੇਟੀ ਦੇ ਚੇਅਰਮੈਨ ਨਰੇਸ਼ ਮਹਾਜਨ ਅਤੇ ਪ੍ਰਧਾਨ ਅਰੁਣ ਅਗਰਵਾਲ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੱਤੀ ਕਿ ਸਮਾਗਮ ’ਚ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਪਹੁੰਚ ਕੇ ਪੂਜਾ-ਅਰਚਨਾ ਕੀਤੀ ਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਰਧਾਲੂਆਂ ਵੱਲੋਂ ਮੰਦਰ ਦੇ ਪਵਿੱਤਰ ਸਰੋਵਰ ਵਿੱਚ ਦੀਵੇ ਜਗਾ ਕੇ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਇਸ ਤੋਂ ਇਲਾਵਾ ਧਾਰਮਿਕ ਪਰੰਪਰਾ ਅਨੁਸਾਰ ਪਿੱਪਲ, ਤੁਲਸੀ ਤੇ ਆਂਵਲੇ ਦੇ ਬੂਟਿਆਂ ਕੋਲ ਵੀ ਦੀਵੇ ਜਗਾਏ ਗਏ। ਇਸ ਦੌਰਾਨ ਸਮੁੱਚੇ ਮੰਦਰ ’ਚ ਭਗਤੀ ਤੇ ਸ਼ਰਧਾ ਵਾਲਾ ਮਾਹੌਲ ਬਣਿਆ ਰਿਹਾ। ਨਰੇਸ਼ ਮਹਾਜਨ ਤੇ ਅਰੁਣ ਅਗਰਵਾਲ ਨੇ ਦੱਸਿਆ ਕਿ ਦੀਵੇ ਜਗਾਉਣ ਉਪਰੰਤ ਸ਼ਰਧਾਲੂਆਂ ਨੇ ਭਗਵਾਨ ਭੋਲੇਨਾਥ ਦੀ ਵਿਧੀਵਤ ਪੂਜਾ-ਅਰਚਨਾ ਕੀਤੀ ਤੇ ਆਪਣੇ ਪਰਿਵਾਰਾਂ ਦੀ ਸੁੱਖ-ਸਮ੍ਰਿਧੀ ਤੇ ਸਮਾਜ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਸਿਧਾਰਥ ਮਹਾਜਨ, ਸਤਪਾਲ, ਭਾਰਤੀ ਅਗਰਵਾਲ, ਹਰਸ਼ ਅਗਰਵਾਲ, ਤਿਲਕ ਰਾਜ, ਰਮੇਸ਼ ਅਗਰਵਾਲ, ਸੁਭਾਸ਼ ਓਹਰੀ, ਮੁਕੇਸ਼ ਤ੍ਰਿਪਾਠੀ, ਵਿਜੇ ਆਨੰਦ, ਸੁਸ਼ੀਲ ਮਹਿਤਾ, ਸ਼ਕਤੀ ਹਾਂਡਾ, ਗੌਰਵ ਸ਼ਰਮਾ, ਬਲਰਾਜ ਮਹਿਤਾ ਸਮੇਤ ਸ਼ਰਧਾਲੂ ਹਾਜ਼ਰ ਸਨ।