- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਪੀ ਸਕਿੱਨ ਡਿਜ਼ੀਜ਼ ਨਾਲ ਗਾਂ ਦੀ ਮੌਤ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਸਤਕੋਟ ਵਿੱਚ ਪਸ਼ੂ ਪਾਲਕ ਬਲਵਿੰਦਰ ਸਿੰਘ ਬਰਹੀਨ ਅਤੇ ਰਵਿੰਦਰ ਸਿੰਘ ਨੇ ਦੱਸਿਆ ਕਿ ਲੰਪੀ ਸਕਿੱਨ ਡਿਜ਼ੀਜ਼ (ਧੱਫੜੀ ਰੋਗ) ਨਾਲ ਉਸ ਦੀ ਕੀਮਤੀ ਦੁਧਾਰੂ ਤੇ ਗਰਭਵਤੀ ਗਾਂ ਦੀ ਮੌਤ ਹੋ ਗਈ ਹੈ, ਜਦਕਿ ਦੂਸਰੀ ਦੁਧਾਰੂ ਤੇ ਗਰਭਵਤੀ ਗਾਂ ਇਸ ਧੱਫੜੀ ਰੋਗ ਦੀ ਲਪੇਟ ਵਿੱਚ ਆਉਣ ਕਾਰਨ ਜਿੱਥੇ ਗਾਂ ਦਾ ਦੁੱਧ ਸੁੱਕ ਚੁੱਕਾ ਹੈ, ਉੱਥੇ ਇਸ ਰੋਗ ਦੀ ਰੋਗ ਰੋਕਥਾਮ ਲਈ ਮਹਿੰਗੇ ਭਾਅ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਅਰਲੀਭੰਨ ਦੇ ਪਸ਼ੂ ਪਾਲਕ ਇਕਬਾਲ ਸਿੰਘ ਦੀ ਦੁਧਾਰੂ ਗਾਂ ਵੀ ਧੱਫੜੀ ਰੋਗ ਦੀ ਲਪੇਟ ਵਿੱਚ ਆਉਣ ਕਾਰਨ ਮਹਿੰਗੇ ਭਾਅ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਵੈਟਰਨਰੀ ਡਾਕਟਰ ਚੇਤਨ ਸ਼ਰਮਾ ਨੇ ਦੱਸਿਆ ਕਿ ਲੰਪੀ ਸਕਿੱਨ ਡਿਜ਼ੀਜ਼ ਜੋ ਕੇਵਲ ਗਾਵਾਂ ਵਿੱਚ ਹੀ ਵੇਖਣ ਨੂੰ ਮਿਲ ਰਿਹਾ ਹੈ, ਇਸ ਰੋਗ ਨੂੰ ਗੋਟ ਪੋਕਸ ਵਾਇਰਲ ਵੀ ਕਿਹਾ ਜਾਂਦਾ ਹੈ। ਇਹ ਰੋਗ ਗਾਵਾਂ ਨੂੰ ਮੱਛਰ, ਮੱਖੀਆਂ ਅਤੇ ਚਿੱਚੜ ਵੱਲੋਂ ਕੱਟਣ ਉਪਰੰਤ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਰੋਗ ਦੇ ਮੁੱਖ ਲੱਛਣ ਗਾਂ ਦੀ ਚਮੜੀ 'ਤੇ ਧੱਫੜ ਪੈਣੇ, ਰੋਜ਼ਾਨਾ ਬੁਖਾਰ ਹੋਣਾ, ਗਾਂ ਵੱਲੋਂ ਪੱਠੇ ਖਾਣਾ ਬੰਦ ਕਰ ਦੇਣਾ, ਦੁੱਧ ਦਾ ਸੁੱਕ ਜਾਣਾ, ਲੱਤਾਂ ਅਤੇ ਗਲੇ ਵਿੱਚ ਪਾਣੀ ਭਰ ਜਾਣਾ, ਧੱਫੜ ਫੱਟ ਜਾਣ ਤੇ ਚਮੜੀ ਵਿੱਚ ਜ਼ਖ਼ਮ ਹੋ ਜਾਣਾ ਅਤੇ ਆਖਰੀ ਸਟੇਜ 'ਤੇ ਫੇਫੜਿਆਂ ਵਿੱਚ ਪਾਣੀ ਭਰਨ ਨਾਲ ਸਾਹ ਲੈਣ ਵਿੱਚ ਤਕਲੀਫ਼ ਆਉਣਾ ਮੁੱਖ ਲੱਛਣ ਹਨ। ਉਹਨਾਂ ਕਿਹਾ ਕਿ ਗਾਵਾਂ ਵਿੱਚ ਇਹ ਰੋਗ ਵੇਖਣ ਉਪਰੰਤ ਹੀ ਸਾਨੂੰ ਪਸ਼ੂ ਪਾਲਣ ਵਿਭਾਗ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ।