ਡੀਸੀ ਨੇ ਸਮੂਹ ਖ੍ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਜ਼ਿਲ੍ਹਾ ਮੰਡੀ ਅਫਸਰ ਨਾਲ ਮੀਟਿੰਗ, ਝੋਨੇ ਦੀ ਕੀਤੀ ਜਾ ਰਹੀ ਖ੍ਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ ਡੀਸੀ ਨੇ ਸਮੂਹ ਖ੍ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਜ਼ਿਲ੍ਹਾ ਮੰਡੀ ਅਫਸਰ ਨਾਲ ਮੀਟਿੰਗ, ਝੋਨੇ ਦੀ
Publish Date: Fri, 09 Oct 2026 03:50 PM (IST)
Updated Date: Fri, 09 Oct 2026 03:53 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ: ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਸਮੂਹ ਖ੍ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਅਤੇ ਸਮੂਹ ਸਹਾਇਕ ਖੁਰਾਕ ਤੇ ਸਪਲਾਈ ਅਫਸਰ ਅਤੇ ਸਮੂਹ ਖ੍ਰੀਦ ਏਜੰਸੀਆਂ ਦੇ ਖ੍ਰੀਦ ਨਿਰੀਖਕਾਂ ਨਾਲ ਖਰੀਫ ਸਾਲ 2026-27 ਦੌਰਾਨ ਕੀਤੀ ਜਾ ਰਹੀ ਖ੍ਰੀਦ ਪ੍ਰਕਿਰਿਆ ਦੇ ਸਬੰਧੀ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਮੂਹ ਏਜੰਸੀਆਂ ਦੇ ਖ੍ਰੀਦ ਨਿਰੀਖਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਰੋਜਾਨਾਂ ਆਪਣੀਆਂ ਮੰਡੀਆਂ ਵਿਚ ਹਾਜਰੀ ਯਕੀਨੀ ਬਣਾਉਣ ਅਤੇ ਸਰਕਾਰ ਵਲੋ ਨਿਰਧਾਰਿਤ ਕੀਤੇ ਗਏ ਮਾਪਦੰਡਾ ਅਨੁਸਾਰ ਪੈਡੀ ਦੀ ਖ੍ਰੀਦ ਕੀਤੀ ਜਾਵੇ। ਉਨ੍ਹਾਂ ਮੌਕੇ ਤੇ ਹਾਜ਼ਰ ਮੰਡੀ ਅਫਸਰ ਗੁਰਦਾਸਪੁਰ ਨੂੰ ਹਦਾਇਤ ਕੀਤੀ ਗਈ ਕਿ ਉਹ ਮੰਡੀਆ ਦੇ ਬਾਹਰ ਗੇਟਾਂ ਤੇ ਆਪਣੇ ਕਰਮਚਾਰੀਆਂ ਦੀ ਡਿਊਟੀ ਲਗਾਉਣ ਕਿ ਮੰਡੀਆਂ ਵਿਚ ਜੋ ਕਿਸਾਨ ਪੈਡੀ ਲੈ ਕੇ ਆ ਰਹੇ ਹਨ,ਉਸ ਪੈਡੀ ਦਾ ਮੋਆਇਸਰ ਮੰਡੀ ਵਿਚ ਦਾਖਲ ਹੋਣ ਸਮੇਂ ਚੈਕ ਕੀਤਾ ਜਾਵੇ। ਡੀਸੀ ਵਲੋਂ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਮੰਡੀਆਂ ਵਿਚ ਪੈਡੀ ਲੈ ਕੇ ਆ ਰਹੇ ਕਿਸਾਨਾਂ ਮੁਕੰਮਲ ਪੀਣ ਵਾਲੇ ਪਾਣੀ,ਛਾਂ ਆਦਿ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਨੂੰ ਮੰਡੀ ਵਿਚ ਕਿਸੇ ਵੀ ਤਰ੍ਹਾਂ ਦ ਦਿੱਕਤ ਪੇਸ ਨਾ ਆਵੇ। ਉਨ੍ਹਾਂ ਖ੍ਰੀਦ ਨਿਰੀਖਕਾਂ ਨਾਲ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਖ੍ਰੀਦ ਨਿਰੀਖਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸਕਲ ਪੇਸ਼ ਆਉਂਦੀ ਹੈ ਤਾਂ ਤੁਰੰਤ ਆਪਣੇ ਤੋਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ ਅਤੇ ਖ੍ਰੀਦ ਨਿਰੀਖਕਾਂ ਨੂੰ ਇਹ ਵੀ ਕਿਹਾ ਗਿਆ, ਉਹ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਕਿ ਮੰਡੀਆਂ ਵਿਚ ਸੁੱਕਾ ਝੋਨਾ ਲਿਆਉਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਇਹ ਵੀ ਕਿਹਾ ਗਿਆ ਹੈ ਕਿ ਮੰਡੀਆਂ ਵਿਚ ਲਿਆਂਦੀ ਜਾ ਰਹੀ ਪੈਡੀ ਦਾ ਮੋਆਇਸਚਰ ਮਾਰਕਿਟ ਕਮੇਟੀਆਂ ਪਾਸ ਉਪਲੱਬਧ ਮੋਆਇਸਚਰ ਮੀਟਰਾਂ ਨਾਲ ਚੈੱਕ ਕੀਤਾ ਜਾਵੇ। ਮੀਟਿੰਗ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਦਾਸਪੁਰ ਵਲੋ ਦੱਸਿਆ ਗਿਆ ਹੈ ਕਿ ਕਿਸਾਨਾਂ ਦੇ ਹਿਤ ਨੂੰ ਮੁੱਖ ਰੱਖਦੇ ਹੋਏ ਜੋ ਮੰਡੀ ਜ਼ਿਲ੍ਹੇ ਵਿਚ ਪੈਂਦੇ ਕਿਸੇ ਵੀ ਰਾਈਸ ਮਿਲ ਨਾਲ ਲਿੰਕ ਨਹੀ, ਉਹਨਾਂ ਮੰਡੀਆਂ ਵਿਚ ਬਾਹਰਲੇ ਜਿਲਿਆਂ ਦੇ ਰਲੀਜ ਆਰਡਰ ਮੁੱਖ ਦਫਤਰ ਚੰਡੀਗੜ੍ਹ ਤੋ ਜਾਰੀ ਹੋ ਗਏ ਹਨ ਤਾਂ ਜੋ ਮੰਡੀਆਂ ਪੈਡੀ ਦੀ ਲਿਫਟਿੰਗ ਸਹੀ ਢੰਗ ਨਾਲ ਹੋ ਸਕੇ ਅਤੇ ਮੰਡੀਆ ਵਿਚ ਗੁਲੱਟ ਨਾ ਪੈਦਾ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੈਲਪ ਲਾਈਨ ਨੰਬਰ 79737-22620 ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਕਿਸਾਨ ਨੂੰ ਮੰਡੀ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਗਿਆ ਕਿ ਜ਼ਿਲੇ ਵਿਚ ਕੁੱਲ 785520 ਐੱਮਟੀ ਪੈਡੀ ਦੀ ਆਮਦ ਹੋਣ ਦੀ ਸੰਭਾਵਨਾ ਹੈ। ਮੰਡੀਆਂ ਵਿਚ ਪੈਡੀ ਦੀ ਆਮਦ ਸ਼ੁਰੂ ਹੋ ਗਈ ਹੈ।