- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਲਾ ਹੂਪ ਮੁਕਾਬਲੇ ਵਿੱਚ ਡੀਏਵੀ ਬਟਾਲਾ ਦਾ ਸ਼ਾਨਦਾਰ ਪ੍ਰਦਰਸ਼ਨ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਡਾ. ਦੌਲਤ ਰਾਮ ਭੱਲਾ ਡੀਏਵੀ ਸੈਨਟੇਨਰੀ ਪਬਲਿਕ ਸਕੂਲ ਬਟਾਲਾ ਦੇ 5 ਖਿਡਾਰੀਆਂ ਨੇ ਹੁਲਾ ਹੂਪ ਸਪੋਰਟਸ ਐਸੋਸੀਏਸ਼ਨ, ਪੰਜਾਬ ਵੱਲੋਂ ਕਰਵਾਈ 15ਵੀਂ ਪੰਜਾਬ ਰਾਜ ਪੱਧਰੀ ਹੁਲਾ ਹੂਪ ਮੁਕਾਬਲਾ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 8 ਤਗਮੇ ਹਾਸਲ ਕੀਤੇ ਹਨ। ਮੁਕਾਬਲੇ ਵਿੱਚ ਰਿਤਿਕਾ ਨੇ ਇੱਕ ਸੋਨੇ ਅਤੇ ਇੱਕ ਕਾਂਸੇ ਦਾ ਤਗਮਾ, ਉਦੈ ਨੇ ਇੱਕ ਸੋਨੇ ਦਾ ਤਗਮਾ, ਮਾਇਰਾ ਨੇ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਗਮਾ, ਮੋਹਨ ਨੇ ਇੱਕ ਸੋਨੇ ਅਤੇ ਹਿਰਦਿਆਂਸ਼ ਨੇ ਇੱਕ ਸੋਨੇ ਦਾ ਤਗਮਾ ਹਾਸਲ ਕਰ ਸਕੂਲ ਨੂੰ ਮਾਣਮੱਤਾ ਕੀਤਾ। ਇਸ ਤਰ੍ਹਾਂ ਵਿਦਿਆਰਥੀਆਂ ਨੇ ਪੰਜ ਸੋਨੇ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮਿਆਂ ਸਮੇਤ ਕੁੱਲ ਅੱਠ ਤਗਮੇ ਆਪਣੇ ਨਾਂ ਕੀਤੇ। ਇਸ ਸ਼ਾਨਦਾਰ ਸਫਲਤਾ ’ਤੇ ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਖੇਡ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਖੇਡ ਵਿਭਾਗ ਦੇ ਅਧਿਆਪਕ ਰਾਜਵੰਤ ਕੌਰ ਚਾਹਲ, ਰਵਿੰਦਰ ਸਿੰਘ, ਪਾਰਸ ਅਤੇ ਮਲਕਨਪ੍ਰੀਤ ਕੌਰ ਦੇ ਸਮਰਪਿਤ ਮਾਰਗਦਰਸ਼ਨ ਅਤੇ ਅਣਥੱਕ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।