ਸਲਗਾਨੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਵਿਧਾਇਕ ਬਾਜਵਾ
ਸਲਗਾਨੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਲਕਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ
Publish Date: Sat, 14 Feb 2026 03:53 PM (IST)
Updated Date: Sun, 15 Feb 2026 04:00 AM (IST)
ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ ਕਿਲਾ ਲਾਲ ਸਿੰਘ : ਬੀਤੇ ਦਿਨੀ ਪਿੰਡ ਕਿਲਾ ਲਾਲ ਸਿੰਘ ਦੇ ਸਲਗਾਨੀਆ ਪਰਿਵਾਰ ’ਚੋਂ ਡਾ. ਸੁਖਦੇਵ ਸਿੰਘ ਤੇ ਸੁਬੇਗ ਸਿੰਘ ਦੀ ਮਾਤਾ ਅਤੇ ਸਤਪਾਲ ਸਿੰਘ ਸਲਗਾਨੀਆ ਦੀ ਧਰਮ ਪਤਨੀ ਬੀਬੀ ਬਲਵਿੰਦਰ ਕੌਰ ਜਿਨ੍ਹਾਂ ਦੀ ਬੇਵਕਤੀ ਮੌਤ ਹੋ ਗਈ ਸੀ। ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਹਲਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਲਗਾਨੀਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬੀਬੀ ਬਲਵਿੰਦਰ ਕੌਰ ਦੀ ਮੌਤ ਦਾ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਸਮੂਹ ਕਾਂਗਰਸ ਪਾਰਟੀ ਦੁਖੀ ਪਰਿਵਾਰ ਨਾਲ ਖੜੀ ਹੈ। ਇਸ ਮੌਕੇ ਸਿਕੰਦਰ ਸਿੰਘ ਪੀਏ, ਸਰਬਜੀਤ ਸਿੰਘ ਸੋਨੂੰ ਸਲਗਾਨੀਆ, ਗੁਰਪ੍ਰੀਤ ਸਿੰਘ ਜੋਰਾ, ਡਾਕਟਰ ਸੁਖਦੇਵ ਸਿੰਘ, ਸਾਬਕਾ ਸਰਪੰਚ ਓਮ ਪ੍ਰਕਾਸ਼, ਅੰਮ੍ਰਿਤ ਸਿੰਘ, ਹਰਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।