ਕਾਂਗਰਸੀ ਆਗੂ ਸਤੀਸ਼ ਨੇ ਆਪਣੇ ਕਾਫ਼ਲੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਦੀ ਰੈਲੀ ਵਿੱਚ ਲਿਆ ਹਿੱਸਾ
ਜੀਆਰਪੀ- ਕਾਂਗਰਸੀ ਆਗੂ ਸਤੀਸ਼ ਜੱਟ ਪੰਮਾ ਆਪਣੇ ਸਾਥੀਆਂ ਸਮੇਤ ਕਾਂਗਰਸੀ ਰੈਲੀ ਦੌਰਾਨ। ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ : ਭੋਆ ਹਲਕੇ ਦੇ ਕਾਂਗਰਸੀ ਆਗੂ ਅਤੇ ਪਠਾਨਕੋਟ ਜ਼ਿਲ੍ਹੇ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ ਨੇ ਆਪਣੇ ਕਾਫ਼ਲੇ ਸਮੇਤ ਪਠਾਨਕੋਟ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਦੇ ਸਵਾਗਤ ਲਈ ਮਲਿਕਪੁਰ ਦਫ਼ਤਰ ਤੋਂ ਕੱਢੀ ਗਈ ਰੈਲੀ ਵਿੱਚ ਹਿੱਸਾ ਲਿਆ। ਰੈਲੀ ਦੌਰਾਨ ਸਤੀਸ਼ ਕੁਮਾਰ ਜੱਟ ਪੰਮਾ ਨੇ ਕਿਹਾ ਕਿ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਇੱਕ ਮਜ਼ਬੂਤ ਸਰਕਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਕਾਂਗਰਸ ਪਾਰਟੀ ਭੋਆ ਹਲਕੇ ਵਿੱਚ ਵੀ ਭਾਰੀ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਵੋਟਰ ਹੁਣ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਵਿੱਚ ਨਹੀਂ ਫਸਣਗੇ, ਕਿਉਂਕਿ ਲੋਕ ਪਹਿਲਾਂ ਹੀ ਆਪ ਦੀਆਂ ਬਦਲਾਖੋਰੀ ਦੀਆਂ ਨੀਤੀਆਂ ਅਤੇ ਪੰਜਾਬ ਨੂੰ ਬਦਲਣ ਦੇ ਝੂਠੇ ਵਾਅਦਿਆਂ ਵਿੱਚ ਫਸ ਕੇ ਪੰਜਾਬ ਦਾ ਨੁਕਸਾਨ ਕਰ ਚੁੱਕੇ ਹਨ। ਇਸ ਮੌਕੇ ਰਾਜ ਕੁਮਾਰ ਸਿਹੋੜਾ ਸਾਬਕਾ ਚੇਅਰਮੈਨ, ਕੁਲਜੀਤ ਸੈਣੀ ਓ.ਬੀ.ਸੀ. ਪੰਜਾਬ ਮੀਤ ਪ੍ਰਧਾਨ, ਸਤੀਸ਼ ਸਰਨਾ ਸਾਬਕਾ ਬਲਾਕ ਪ੍ਰਧਾਨ, ਭਾਰਤ ਭੂਸ਼ਣ ਸਾਬਕਾ ਸਰਪੰਚ, ਬਾਬਾ ਪੰਜੋਹਰ, ਅਤੀ ਭੰਡਪੁਰ, ਗੰਗਾ ਸੈਣੀ, ਦਿਆਲੂ ਸਾਬਕਾ ਸਰਪੰਚ ਬਿਆਲਾ, ਅਤੀ ਬਲਸੂਆ, ਸੋਨੂੰ ਮਲਿਕਪੁਰ, ਅਰਜੁਨ ਬਲੋਤਰਾ, ਸਾਹਿਲ ਕੁਮਾਰ ਸਾਲੂ ਗੋਲਾ, ਸਾਬੀ, ਦੀਪਕ, ਸਾਬੂ, ਬੱਬੀ ਆਦਿਆਣਾ, ਬੱਬੂ ਰਾਜ ਸਰਪੰਚ ਮਲਿਕਪੁਰ, ਸਾਬਰ ਸਿੰਘ ਸਰਪੰਚ ਜਸਮਾਂ, ਰਣਜੀਤ ਸਿੰਘ ਸਰਪੰਚ ਧੁਪਸੜੀ, ਪਵਨ ਮੰਗਿਆਲ, ਨੇਕ ਰਾਮ ਮੱਲਪੁਰ, ਨਿੱਕਾ ਧੁਪਸੜੀ, ਹਰਦੀਪ ਬੈਰਮਪੁਰ, ਸੱਨੂੰ ਚੇਲਾ, ਲਵਲੀ, ਬਲਵੀਰ, ਰਵੀ ਖੁਸ਼ੀਨਗਰ, ਕ੍ਰਿਸ਼ਨ ਪੰਮਾ ਸਰਪੰਚ, ਜੈਮਲ ਸਿੰਘ ਬਹਾਦਰਪੁਰ, ਬਹਾਦਰ ਸਿੰਘ ਸਰਪੰਚ ਬਹਾਦਰਪੁਰ, ਸਰਮਾ ਨਰੋਟ ਜੈਮਲ, ਸੰਨੀ ਕੀੜੀ, ਚਿੰਨੂੰ, ਰੋਹਿਤ ਮੋਟੀ, ਸਾਮ ਲਾਲ ਮੋਟੀ, ਸੰਨੀ ਸਰਨਾ, ਰੋਮੀ ਸਰਵਚੱਕ, ਬੱਬੀ ਮੰਗਿਆਲ, ਦੀਪੂ ਨਰੋਟ ਮਹਿਰਾ, ਗਗਨ ਨਰੋਟ ਮਹਿਰਾ, ਕਿਸ਼ੋਰ ਕੁਮਾਰ ਘਰੋਟਾ, ਪ੍ਰਿੰਸ ਘਰੋਟਾ, ਬਾਸੂ ਬਮਿਆਲ, ਹਨੀ, ਨਕੀਆ ਦੇ ਸਾਬਕਾ ਸਰਪੰਚ ਚਮਨ ਲਾਲ ਬਲੌਰ, ਬਲੌਰ ਦੇ ਸਾਬਕਾ ਸਰਪੰਚ ਹਰਪਾਲ ਪਾਲੀ, ਅਨੂਪ ਸ਼ਹਿਰ ਦੇ ਕੁਲਦੀਪ ਘੱਤੜਾ, ਜਗਿੰਦਰ ਘੱਤੜਾ, ਰਜਨੀਸ਼ ਭਗਵਾਨਪੁਰ ਦੇ ਸਾਬਕਾ ਸਰਪੰਚ ਦੇਵੀ, ਪੰਚਾਇਤ ਮੈਂਬਰ ਨੀਲਮਾ, ਦੇਵੀ ਠਾਕੁਰਪੁਰ, ਸੁਮਨ ਕੁਮਾਰੀ, ਬਿਮਲਾ ਦੇਵੀ, ਮਮਤਾ ਦੇਵੀ, ਰਮਨ, ਪੰਚਾਇਤ ਮੈਂਬਰ ਬਬਤਾ, ਬਿੰਦੂ ਸਰੋਤਾ ਅਤੇ ਬਹੁਤ ਸਾਰੇ ਇਲਾਕਾ ਨਿਵਾਸੀ ਆਦਿ ਹਾਜ਼ਰ ਸਨ।