ਪੈਡਰੋ ਨੇ ਪ੍ਰਗਟ ਸਿੰਘ ਨੂੰ ਦਿੱਤੀ ਵਧਾਈ
ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
Publish Date: Sun, 04 Oct 2026 04:58 PM (IST)
Updated Date: Sun, 04 Oct 2026 04:59 PM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ : ਹਾਕੀ ਜਗਤ ’ਚ ਬਹੁਤ ਲੰਮਾ ਸਮਾਂ ਛਾਏ ਰਹਿਣ ਵਾਲੇ ਗੋਲਕੀਪਰ ਕਰਮਜੀਤ ਸਿੰਘ ਪੈਡਰੋ (ਜਿਨ੍ਹਾਂ ਦੇ ਸਵਰਗਵਾਸੀ ਭਰਾਤਾ ਸਰਦਾਰ ਇੰਦਰਜੀਤ ਸਿੰਘ ਗਿੱਲ ਮਹਿਲਾ ਹਾਕੀ ਟੀਮ ਦੇ ਨੈਸ਼ਨਲ ਕੋਚ ਰਹੇ ਹਨ) ਨੇ ਆਪਣੇ ਨਾਲ ਹਾਕੀ ਖੇਡ ਚੁੱਕੇ ਮੌਜੂਦਾ ਐੱਮਐੱਲਏ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਕਰਮਜੀਤ ਸਿੰਘ ਪੈਡਰੋ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਉਨ੍ਹਾਂ ਹਾਕੀ ਖੇਡਣ ਵੇਲੇ ਦੀਆਂ ਕਈ ਯਾਦਾਂ ਤਾਜ਼ਾ ਹੋ ਗਈਆਂ ਹਨ। ਕੋਈ ਵੇਲਾ ਸੀ ਜਦੋਂ ਮੈਂ ਗੋਲਕੀਪਰ ਹੁੰਦਾ ਸੀ ਅਤੇ ਪ੍ਰਗਟ ਸਿੰਘ ਫੁੱਲਬੈਕ ਦੀ ਭੂਮਿਕਾ ਨਿਭਾਉਂਦਾ ਹੁੰਦਾ ਸੀ। ਕੁਝ ਸਮਾਂ ਉਨ੍ਹਾਂ ਨਾਲ ਖੇਡਣ ਤੋਂ ਬਾਅਦ ਮੈਂ ਰੇਲਵੇ ’ਚ ਭਰਤੀ ਹੋਣ ਉਪਰੰਤ ਰੇਲਵੇ ਦੀ ਹਾਕੀ ਟੀਮ ਦਾ ਹਿੱਸਾ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਇੱਕ ਵਾਰ ਫਿਰ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਪ੍ਰਗਟ ਸਿੰਘ ਨੂੰ ਮੁਬਾਰਕਾਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਪ੍ਰਗਟ ਸਿੰਘ ਜਿਵੇਂ ਟੀਮ ਨੂੰ ਇਕੱਠੇ ਰੱਖਦਾ ਸੀ, ਉਸੇ ਤਰ੍ਹਾਂ ਹੁਣ ਪੰਜਾਬ ਕਾਂਗਰਸ ਨੂੰ ਵੀ ਇੱਕ ਪਲੇਟਫਾਰਮ ’ਤੇ ਇਕੱਠਾ ਕਰਕੇ ਪਾਰਟੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦਾ ਰਹੇਗਾ।