ਸੜਕਾਂ ਤੇ ਸ਼ਰ੍ਹੇਆਮ ਘੁੰਮ ਰਹੀਆਂ ਨੇ ਬਲੇਡ ਲੱਗੀਆਂ ਕੰਬਾਈਨਾਂ, ਰਾਹਗੀਰ ਪਰੇਸ਼ਾਨ ਸੜਕਾਂ ਤੇ ਸ਼ਰ੍ਹੇਆਮ ਘੁੰਮ ਰਹੀਆਂ ਨੇ ਬਲੇਡ ਲੱਗੀਆਂ ਕੰਬਾਈਨਾਂ, ਰਾਹਗੀਰ ਪਰੇਸ਼ਾਨ
Publish Date: Mon, 26 Oct 2026 05:46 PM (IST)
Updated Date: Mon, 26 Oct 2026 05:49 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਝੋਨੇ ਤੇ ਬਾਸਮਤੀ ਦੀ ਕਟਾਈ ਜਿੱਥੇ ਇਸ ਸਮੇਂ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ। ਉਥੇ ਕੰਬਾਈਨ ਮਾਲਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਸਮੇਂ ਕੰਬਾਈਨਾਂ ਮੂਹਰੇ ਬਲੇਡ ਲਗਾ ਕੇ ਸ਼ਰ੍ਹੇਆਮ ਸੜਕਾਂ ਤੇ ਚੱਲ ਰਹੇ ਹਨ ਜਿਸ ਕਾਰਨ ਬਲੇਡ ਲੱਗੀਆਂ ਕੰਬਾਈਨਾਂ ਰਾਹਗੀਰਾਂ ਲਈ ਖੌਫ ਬਣੀਆਂ ਹੋਈਆਂ ਹਨ। ਇਸ ਸੰਬੰਧੀ ਰਾਹਗੀਰ ਬਲਜੀਤ ਸਿੰਘ, ਹਰਦੇਵ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਬਿਕਰਮਜੀਤ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਕੰਬਾਈਨਾਂ ਦੇ ਬਲੇਡ ਕੰਬਾਈਨ ਦੇ ਪਿੱਛੇ ਪਾ ਕੇ ਸੜਕਾਂ ਤੇ ਚੱਲਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ ਪਰੰਤੂ ਕੰਬਾਈਨ ਮਾਲਕਾਂ ਵੱਲੋਂ ਸ਼ਰੇਆਮ ਕੰਬਾਈਨਾਂ ਮੂਹਰੇ ਬਲੇਡ ਲਗਾ ਕੇ ਸੜਕਾਂ ਤੇ ਚਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮਿਆਂ ਵਿਚ ਵੀ ਕੰਬਾਈਨ ਦੇ ਮੂਹਰੇ ਲੱਗੇ ਬਲੇਡ ਕਾਰਨ ਕੀਮਤੀ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਵੀ ਕੰਬਾਈਨ ਮਾਲਕਾ ਵੱਲੋਂ ਪ੍ਰਸ਼ਾਸਨ ਤੋਂ ਬੇਖੌਫ ਸ਼ਰ੍ਹੇਆਮ ਬਲੇਡ ਲਗਾ ਕੇ ਸੜਕਾਂ ਤੇ ਘੁੰਮਿਆ ਜਾ ਰਿਹਾ ਹੈ। ਇਸ ਕਾਰਨ ਸੜਕਾਂ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਸੜਕਾਂ ਤੇ ਖ਼ੌਫ਼ ਵਿੱਚ ਗੁਜ਼ਰਨਾ ਪੈਂਦਾ ਹੈ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐੱਸਐੱਸਪੀ ਗੁਰਦਾਸਪੁਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕਾਂ ਤੇ ਬਲੇਡ ਲਾ ਕੇ ਚੱਲਣ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਮਨੁੱਖੀ ਜਾਨਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ।