ਪੰਡਿਤ ਮੋਹਨ ਲਾਲ ਐਸਡੀ ਕਾਲਜ ਫਾਰ ਗਰਲਜ਼ ’ਚ ਹਿੰਦੀ ਦਿਵਸ ਮਨਾਇਆ ਮੁੱਖ ਮਹਿਮਾਨ ਡਾ. ਨੀਲਮ ਸੇਠੀ ਨੂੰ ਯਾਦਗਿਰੀ ਚਿੰਨ੍ਹ ਭੇਟ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ.ਮ੍ਰਿਣਾਲ ਗੁਪਤਾ
Publish Date: Wed, 16 Sep 2026 04:14 PM (IST)
Updated Date: Wed, 16 Sep 2026 04:14 PM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫਤਿਹਗੜ੍ਹ ਚੂੜੀਆਂ: ਪੰਡਤ ਮੋਹਨ ਲਾਲ ਐੱਸਡੀ ਕਾਲਜ ਫਾਰ ਗਰਲਜ਼, ਫਤਿਹਗੜ੍ਹ ਚੂੜੀਆਂ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਮੌਕੇ ਕਵਿਤਾ ਦੀ ਸਿਰਜਣ-ਯਾਤਰਾ: ਅਨੁਭੂਤੀ ਤੋਂ ਅਭਿਵਿਅਕਤੀ ਤੱਕ’ਵਿਸ਼ੇ ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਡਾ. ਨੀਲਮ ਸੇਠੀ ਜੀ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ।ਡਾ. ਨੀਲਮ ਸੇਠੀ ਨੇ ਵਿਦਿਆਰਥਣਾਂ ਨੂੰ ਕਵਿਤਾ ਦੀ ਸਿਰਜਣਾ ਪ੍ਰਕਿਰਿਆ, ਰਚਨਾਤਮਕਤਾ ਅਤੇ ਅਨੁਭਵਾਂ ਨੂੰ ਪ੍ਰਭਾਵਸ਼ਾਲੀ ਅਭਿਵਿਅਕਤੀ ਵਿੱਚ ਬਦਲਣ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਹਿਤਕਾਰ ਦੀ ਰਚਨਾ ਉਸਦੇ ਜੀਵਨ ਦੇ ਤਜ਼ਰਬਿਆਂ, ਸੰਵੇਦਨਾਵਾਂ, ਚਿੰਤਨ, ਕਲਪਨਾ ਅਤੇ ਭਾਵ-ਬੋਧ ਤੋਂ ਜਨਮ ਲੈਂਦੀ ਹੈ। ਹਿੰਦੀ ਦਿਵਸ ਨੂੰ ਸਮਰਪਿਤ ਕਾਲਜ ਵਿੱਚ ਹਿੰਦੀ ਸਪਤਾਹ ਦੌਰਾਨ ਕਰਵਾਏ ਵੱਖ-ਵੱਖ ਮੁਕਾਬਲੇ ਕਰਵਾਏ ਹੈ ਜਿੰਨਾ ਵਿਚੋਂ ਸੁਲੇਖ ਮੁਕਾਬਲੇ ਵਿੱਚ ਬੀਐੱਸਸੀ ਦੀ ਵਿਦਿਆਰਥਣ ਨੈਨਾ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਬੀਸੀਏ ਪਹਿਲੇ ਸਾਲ ਦੀ ਸ਼ਿਵਾਨੀ ਨੇ ਦੂਜਾ ਅਤੇ ਅਸ਼ਵਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸਮਾਚਾਰ ਵਾਚਨ ਮੁਕਾਬਲੇ ਵਿੱਚ ਬੀਕਾਮ. ਦੀਆਂ ਪਲਕਪ੍ਰੀਤ, ਖੁਸ਼ਵੀਨ ਅਤੇ ਮਨਪ੍ਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਸਲੋਗਨ ਲੇਖਣ ਮੁਕਾਬਲੇ ਵਿੱਚ ਬੀ.ਏ. ਦੀਆਂ ਸਿਮਰਨਦੀਪ, ਹਰਪ੍ਰੀਤ ਅਤੇ ਅਮਨਦੀਪ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਹਸਤਾਖਰ ਅਤੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਅਤੇ ਕਸ਼ਿਸ਼ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ.ਮ੍ਰਿਣਾਲ ਗੁਪਤਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕੇ ਹਿੰਦੀ ਹਫ਼ਤੇ ਦੌਰਾਨ ਕਰਵਾਈਆਂ ਗਈਆਂ ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥਣਾਂ ਵਿੱਚ ਹਿੰਦੀ ਭਾਸ਼ਾ ਪ੍ਰਤੀ ਰੁਚੀ, ਰਚਨਾਤਮਕਤਾ, ਅਭਿਵਿਅਕਤੀ-ਕੌਸ਼ਲ ਅਤੇ ਸਾਹਿਤਕ ਚੇਤਨਾ ਦਾ ਵਿਕਾਸ ਕਰਨਾ ਸੀ।ਸਮਾਗਮ ਦੇ ਸਮਾਪਤੀ ਮੌਕੇ ਉਨ੍ਹਾਂ ਨੇ ਹਿੰਦੀ ਵਿਭਾਗ ਦੇ ਡਾ .ਰਸ਼ਮੀ ਸ਼ਰਮਾ ਵੱਲੋਂ ਆਯੋਜਿਤ ਇਸ ਸਾਰਥਕ ਅਤੇ ਪ੍ਰੇਰਨਾਦਾਇਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਤੇ ਸਰਟੀਫਿਕੇਟ ਪ੍ਰਦਾਨ ਕਰਨ ਦੇ ਨਾਲ ਆਏ ਹੋਏ ਮੁੱਖ ਮਹਿਮਾਨ ਡਾ. ਨੀਲਮ ਸੇਠੀ ਦਾ ਧੰਨਵਾਦ ਕਰਦਿਆਂ ਕਾਲਜ ਵੱਲੋਂ ਯਾਦਗਿਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।