- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਚਿਨ ਪਾਇਲਟ ਨੂੰ ਈਸਾਈ ਭਾਈਚਾਰੇ ਨੇ ਦਿੱਤਾ 14 ਨੁਕਾਤੀ ਮੰਗ ਪੱਤਰ

ਫੋਟੋ: 25ਬੀਟੀਐਲ24 ਸਚਿਨ ਪਾਇਲਟ ਨੂੰ ਮੰਗ ਪੱਤਰ ਸੌਂਪਣ ਸਮੇਂ ਇਸਾਈ ਭਾਈਚਾਰੇ ਦਾ ਵਫ਼ਦ।
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਪੰਜਾਬ ਦੇ ਇਸਾਈ ਭਾਈਚਾਰੇ ਦਾ ਇਕ ਵਫ਼ਦ ਜਿਸ ’ਚ ਰੋਸ਼ਨ ਜੋਸਫ਼, ਕਮਲ ਮਸੀਹ ਖੋਖਰ ਐਡਵੋਕੇਟ, ਜੇਮਸ ਮਸੀਹ ਜੌਹਲ ਨੰਗਲ, ਸੁਦੇਸ਼ ਕੰਡਿਆਰਾ, ਸੋਨੂ ਜਾਫ਼ਰ ਸਮੇਤ ਹੋਰ ਆਗੂ ਸ਼ਾਮਲ ਸਨ, ਨੇ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ 'ਚ 14 ਮੰਗਾਂ ਦਾ ਮੰਗ ਪੱਤਰ ਸਚਿਨ ਪਾਇਲਟ, ਜਨਰਲ ਸਕੱਤਰ, ਆਲ ਇੰਡੀਆ ਕਾਂਗਰਸ ਕਮੇਟੀ ਅਤੇ ਇੰਚਾਰਜ ਪੰਜਾਬ ਨੂੰ ਸੌਂਪਿਆ, ਜਿਸ ’ਚ ਵਫਦ ਨੇ ਮੰਗਾਂ ਸਬੰਧੀ ਜਾਣੂ ਕਰਵਾਉਂਦਿਆਂ ਇਹਨਾਂ ਮੰਗਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਚ ਸ਼ਾਮਲ ਕਰਨ ਦੀ ਮੰਗ ਕੀਤੀ। ਕੀਤਾ ਜਾਵੇ। ਇਸ ਮੌਕੇ ਪਰਗਟ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਡਾ. ਅਮਰ ਸਿੰਘ ਚੇਅਰਮੈਨ ਮੈਨੀਫੈਸਟੋ ਕਮੇਟੀ, ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ, ਗੁਰਜੀਤ ਸਿੰਘ ਔਜਲਾ ਐੱਮਪੀ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੀ ਹਾਜ਼ਰ ਸਨ।
-ਬਾਕਸ-
-ਇਸਾਈ ਭਾਈਚਾਰੇ ਦੀਆਂ ਇਹ ਹਨ ਮੁੱਖ ਮੰਗਾਂ
- ₹100 ਕਰੋੜ ਸਾਲਾਨਾ ਬਜਟ ਵਾਲੀ ਕਾਨੂੰਨੀ ਈਸਾਈ ਵਿਕਾਸ ਕਾਰਪੋਰੇਸ਼ਨ
- 2016 'ਚ ਐਲਾਨੇ ₹100 ਕਰੋੜ ਕਬਰਸਤਾਨ ਫੰਡ ਨੂੰ ਜਾਰੀ ਕਰਨਾ
- ਹਰ ਜ਼ਿਲ੍ਹੇ 'ਚ ਇਸਾਈ ਭਵਨ
- ਹਰ ਪਿੰਡ-ਸ਼ਹਿਰ 'ਚ ਕਬਰਿਸਤਾਨਾਂ ਲਈ ਜ਼ਮੀਨ
- ਯਰੂਸ਼ਲਮ ਤੀਰਥ ਯਾਤਰਾ ਲਈ ਸਰਕਾਰੀ ਸਬਸਿਡੀ
- ਈਸਾਈ ਨੌਜਵਾਨਾਂ ਲਈ ਫੀਸ-ਮੁਕਤ ਹੁਨਰ ਸਿਖਲਾਈ ਤੇ ਮੁਫ਼ਤ ਕੋਚਿੰਗ
- ਪੀਪੀਸੀਸੀ ਤੇ ਏਆਈਸੀਸੀ 'ਚ ਨੁਮਾਇੰਦਗੀ
- ਪੰਜਾਬ ਵਿਧਾਨ ਪਰਿਸ਼ਦ ਦੀ ਬਹਾਲੀ, ਘੱਟੋ-ਘੱਟ ਦੋ ਈਸਾਈ ਮੈਂਬਰਾਂ ਸਮੇਤ
- ਘੱਟ ਗਿਣਤੀ ਕਮਿਸ਼ਨ, ਮਾਰਕੀਟ ਕਮੇਟੀਆਂ ਤੇ ਬੋਰਡਾਂ 'ਚ ਨਾਮਜ਼ਦਗੀਆਂ
- ਮੁੱਖ ਮੰਤਰੀ ਦਾ ਈਸਾਈ ਓਐੱਸਡੀ
- ਪੀਪੀਐਸਸੀ 'ਚ ਇੱਕ ਇਸਾਈ ਮੈਂਬਰ
- ਧਾਰਮਿਕ ਆਜ਼ਾਦੀ ਦੀ ਰਾਖੀ
- ਧਾਰਮਿਕ ਪ੍ਰੋਗਰਾਮਾਂ ਲਈ ਸਰਕਾਰੀ ਫੰਡਾਂ 'ਚ ਬਰਾਬਰ ਹਿੱਸਾ ਤੇ ਸੂਬਾ ਪੱਧਰੀ ਕ੍ਰਿਸਮਸ ਸਮਾਗਮ
- ਇਕ ਈਸਾਈ ਮੈਂਬਰ ਨੂੰ ਰਾਜ ਸਭਾ ਭੇਜਿਆ ਜਾਵੇ